Total views : 5505377
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਸਿੰਘ ਸੰਧੂ
ਗੁਰੂ ਨਗਰੀ ਨਾਲ ਸਬੰਧਿਤ ਅੰਡਰ21 ਸਾਲ ਉਮਰ ਵਰਗ ਦੇ ਸੰਨ 2023 ਦੇ ਆਉਣ ਵਾਲੇ ਮਿਸਾਲੀ ਕੌਮਾਂਤਰੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਪੁੱਤਰ ਕੌਮੀ ਹਾਕੀ ਖਿਡਾਰੀ ਸੀਆਈਟੀ ਰੇਲਵੇ, ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੂੰ ਹਾਕੀ ਇੰਡੀਆ ਦੇ ਵੱਲੋਂ ਦੱਸ ਲੱਖ ਰੁਪਏ ਦੀ ਨਗਦੀ ਇਨਾਮੀ ਰਾਸ਼ੀ, ਹਾਕੀ ਇੰਡੀਆ ਜੁਗਰਾਜ ਸਿੰਘ ਐਵਾਰਡ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਨਵਾਜਿਆ ਹੈ। ਜਿਕਰਯੋਗ ਹੈ ਕਿ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਅੱਜ ਕੱਲ ਗੁਰੂ ਨਗਰੀ ਦੇ ਇਲਾਕਾ ਜੋਸ਼ੀਪੁਰਾ ਅਮਰਕੋਟ ਨਜਦੀਕ ਜੀਟੀ ਰੋਡ ਖਾਲਸਾ ਕਾਲਜ ਦਾ ਨਿਵਾਸੀ ਹੈ ਤੇ ਉਸ ਨੇ ਹੁਣ ਤੱਕ ਕਈ ਜ਼ਿਲ੍ਹਾ, ਰਾਜ, ਕੌਮੀ ਤੇ ਕੌਮਾਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਵਿੱਚ ਆਪਣੀ ਖੇਡਸ਼ੈਲੀ ਦਾ ਲੋਹਾ ਮਨਵਾ ਕੇ ਆਪਣੇ ਪਿਤਾ ਪੁਰਖੀ ਪਿੰਡ ਪਾਖਰਪੁਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਲਾਕੇ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
10 ਲੱਖ ਰੁਪਏ ਦੀ ਨਗਦੀ ਰਾਸ਼ੀ, ਜੁਗਰਾਜ ਸਿੰਘ ਐਵਾਰਡ ਤੇ ਦਿੱਤਾ ਗਿਆ ਪ੍ਰਸ਼ੰਸ਼ਾ ਪੱਤਰ
ਉਸ ਦੇ ਪਿਤਾ ਕੌਮੀ ਹਾਕੀ ਖਿਡਾਰੀ ਸੀਆਈਟੀ ਰੇਲਵੇ ਕੁਲਜੀਤ ਸਿੰਘ ਹੰੁਦਲ ਪਾਖਰਪੁਰਾ ਤੇ ਮਾਤਾ ਰਾਣੀ ਹੁੰਦਲ ਪਾਖਰਪੁਰਾ ਨੂੰ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਤੇ ਕੌਮਾਂਤਰੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੰੁਦਲ ਪਾਖਰਪੁਰਾ ਨੂੰ ਇਹ ਵੱਕਾਰੀ ਸਨਮਾਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਹਾਕੀ ਇੰਡੀਆ ਦੇ ਪ੍ਰਧਾਨ ਡਾH ਦਲੀਪ ਕੁਮਾਰ ਤਿਰਕੀ ਤੇ ਸੈਕਟਰੀ ਜਨਰਲ ਭੋਲਾ ਨਾਥ ਦੇ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਹਾਕੀ ਪਰੋ ਲੀਗ 2022-23, ਹਾਕੀ ਪਰੋ ਲੀਗ 2023-24, ਜੂਨੀਅਰ ਵਰਲਡ ਕੱਪ 2023, ਜੂਨੀਅਰ ਏਸ਼ੀਆ ਕੱਪ (ਪੁਰਸ਼) 2023 ਦੇ ਵਿੱਚ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਜਿੱਥੇ ਕੌਮੀ ਤੇ ਕੌਮਾਤਰੀ ਪੱਧਰ ਤੇ ਮਿਸਾਲੀ ਪ੍ਰਦਰਸ਼ਨ ਕੀਤਾ ਉFੱਥੇ ਇੰਨ੍ਹਾ ਖੇਡ ਪ੍ਰਤੀਯੋਗਤਾਵਾ ਦੇ ਦੌਰਾਨ ਉਸ ਦੀ ਅਹਿਮ ਭੂਮਿਕਾ ਰਹੀ ਹੈ।
ਜਿਸ ਦੇ ਚੱਲਦਿਆਂ ਹਾਕੀ ਇੰਡੀਆ ਦੇ ਵੱਲੋਂ ਉਸਦੀ 2023 ਦੇ ਅੰਡਰ 21 ਆਉਣ ਵਾਲੇ ਮਿਸਾਲੀ ਖਿਡਾਰੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਦੇ ਹਨ। ਹਾਕੀ ਇੰਡੀਆ ਯੁਵਰਾਜ ਸਿੰਘ ਐਵਾਰਡ ਦੇ ਲਈ ਚੋਣ ਕੀਤੀ ਗਈ। ਇਸ ਦੌਰਾਨ ਉਸ ਨੂੰ ਐਵਾਰਡ ਤੋਂ ਇਲਾਵਾ ਪ੍ਰਸ਼ੰਸ਼ਾ ਪੱਧਰ ਤੇ ਦੱਸ ਲੱਖ ਰੁਪਏ ਦੀ ਨਗਦੀ ਰਾਸ਼ੀ ਵਾਲਾ ਚੈਕ ਭੇਂਟ ਕੀਤਾ ਗਿਆ। ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਨੂੰ ਮਿਲੇ ਇਸ ਵਿਸ਼ੇਸ਼ ਸਨਮਾਨ ਨੂੰ ਲੈ ਕੇ ਉਸ ਦੇ ਪਿਤਾ ਪੁਰਖੀ ਪਿੰਡ ਪਾਖਰਪੁਰਾ ਤੇ ਸ਼ਹਿਰੀ ਰਿਹਾਇਸ਼ ਜੋਸ਼ੀਪੁਰਾ ਅਮਰਕੋਟ ਨੇੜੇ ਜੀਟੀ ਰੋਡ ਖਾਲਸਾ ਕਾਲਜ ਵਿਖੇ ਵਿਆਹ ਵਾਲਾ ਮਾਹੌਲ ਹੈ। ਹਾਕੀ ਖਿਡਾਰੀਆਂ, ਖੇਡ ਪ੍ਰੇਮੀਆਂ, ਖੇਡ ਪ੍ਰਮੋਟਰਾਂ ਤੇ ਹੋਰ ਸਗੇ ਸਬੰਧੀਆ ਅਤੇ ਕਰੀਬੀਆਂ ਦੇ ਵੱਲੋਂ ਵਧਾਈਆਂ ਦਿੱਤੇ ਜਾਣ ਦਾ ਆਲਮ ਜ਼ੋਰਾ ਤੇ ਹੈ। ਦੂਸਰੇ ਪਾਸੇ ਕੌਮਾਂਤਰੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਹਾਕੀ ਇੰਡੀਆ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ