Total views : 5505316
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਵਿਸ਼ਾਲ
ਗੁਰਦਾਸਪੁਰ ਵਿੱਚ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਇੱਕ ਪ੍ਰਾਜੈਕਟ ਅਧਿਕਾਰੀ ਖਿਲਾਫ ਕਰੀਬ 1 ਕਰੋੜ ਰੁਪਏ ਦੀ ਸਰਕਾਰੀ ਲੱਕੜ ਦਾ ਘੱਪਲਾ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਰਣਧੀਰ ਸਿੰਘ ਰੰਧਾਵਾ ਖੇਤਰੀ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਨਿਗਮ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਉਪ ਪੁਲਿਸ ਕਪਤਾਨ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸਿਟੀ ਗੁਰਦਾਸਪੁਰ ਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰਹਿਲਾਦ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗਾਦੜੀਆਂ ਥਾਣਾ ਘੁੰਮਣ ਕਲਾਂ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਿਟਡ ਗੁਰਦਾਸਪੁਰ ‘ਚ ਬਤੌਰ ਪ੍ਰੋਜੈਕਟ ਅਫਸਰ ਤਾਇਨਾਤ ਸੀ।
ਜਿਸ ਦੇ ਅਧਿਕਾਰ ਖੇਤਰ ਅੰਦਰ ਗੁਰਦਾਸਪੁਰ ਧਾਰੀਵਾਲ ਅਤੇ ਗੱਗੜ ਭਾਣਾ ਦੇ ਡਿਪੂ ਆਉਂਦੇ ਸਨ। ਜਦੋਂ ਕਿ ਉਕਤ ਦੋਸ਼ੀ ਅਫਸਰ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਠੇਕੇਦਾਰਾਂ ਤੋਂ ਬਿਨਾਂ ਪੈਸੇ ਪ੍ਰਾਪਤ ਕੀਤੇ 2019, 20 ਤੋਂ 2021 ਤੋਂ 2023 ਦੌਰਾਨ ਨਿਲਾਮ ਹੋਏ 223 ਲੱਕੜ ਲਾਟ ਭੰਡਾਰ ਚੁਕਵਾ ਦਿੱਤੇ ਗਏ। ਜਿਸ ਨਾਲ ਮਹਿਕਮਾ ਪੰਜਾਬ ਰਾਜ ਬਣ ਵਿਭਾਗ ਲਿਮਿਟਡ ਦਾ 99 ਲੱਖ ਦਾ ਵੱਡਾ ਨੁਕਸਾਨ ਹੋਇਆ ਹੈ।
ਉੱਚ ਪੱਧਰੀ ਵਿਭਾਗੀ ਪੜਤਾਲ ਤੋਂ ਬਾਅਦ ਵਿਭਾਗ ਨਾਲ ਕੀਤੀ ਇਸ ਧੋਖਾਧੜੀ ਦੇ ਦੋਸ਼ਾਂ ਤਹਿਤ ਉਕਤ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਰਣਧੀਰ ਸਿੰਘ ਪੀ.ਪੀ.ਐਸ ਨੇ ਰਿਜਨਲ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਨਿਗਮ ਅੰਮ੍ਰਿਤਸਰ ਦੀ ਸ਼ਿਕਾਇਤ ਤੇ ਅਮਲ ਵਿੱਚ ਲਿਆਂਦੀ ਗਈ। ਜਦੋਂ ਕਿ ਮਾਮਲੇ ਚ ਨਾਮਜਦ ਉਕਤ ਦੋਸ਼ੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-