Total views : 5505873
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ, ਜਤਿੰਦਰ ਬੱਬਲਾ
ਅਜੋਕੇ ਸਮੇਂ ਵਿੱਚ ਜਿੱਥੇ ਲੋਕ ਆਪਣੇ ਸੁਆਰਥ ਕੱਢਣ ਲਈ ਉਤਾਵਲੇ ਹੁੰਦੇ ਹਨ ਅਤੇ ਆਪਣੇ ਕੰਮ ਤੇ ਹੋਰ ਸਵਾਰਥਾਂ ਨੂੰ ਪੂਰਾ ਕਰਨ ਲਈ ਪਹਿਲ ਦਿੰਦੇ ਹਨ। ਉਥੇ ਅੱਜ ਦੇ ਇਸ ਯੁੱਗ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਦੂਸਰੇ ਲੋਕਾਂ ਲਈ ਮਿਸਾਲ ਪੈਦਾ ਕਰਦੇ ਹਨ। ਅਜਿਹੀ ਮਿਸਾਲ ਕਾਇਮ ਕੀਤੀ ਹੈ ਗੁਰਸਿੱਖ ਪੱਤਰਕਾਰ ਗੁਰਪ੍ਰੀਤ ਸਿੰਘ ਕੱਦ ਗਿੱਲ ਨੇ। ਜਿਸ ਨੂੰ ਆਈਫੋਨ 14 ਸੜਕ ਤੇ ਡਿੱਗਿਆ ਬਰਾਮਦ ਹੋਇਆ। ਜਿਸ ਨੇ ਉਕਤ ਫੋਨ ਬਿਨਾਂ ਕਿਸੇ ਲਾਲਚ ਅਤੇ ਆਪਣੇ ਸਵਾਰਥ ਨੂੰ ਦੇਖਦੇ ਹੋਏ ਇਹ ਫੋਨ ਬਸ ਅੱਡਾ ਚੌਂਕੀ ਪੁਲਿਸ ਕੋਲ ਲੈ ਕੇ ਪਹੁੰਚ ਗਏ।
ਇਸ ਮੌਕੇ ਪੱਤਰਕਾਰ ਗੁਰਪ੍ਰੀਤ ਸਿੰਘ ਕੱਦ ਗਿੱਲ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਅੰਮ੍ਰਿਤਸਰ ਬਾਈਪਾਸ ਤੋਂ ਵਾਇਆ ਨੈਸ਼ਨਲ ਹਾਈਵੇ ਜੰਡਿਆਲਾ ਰੋਡ ਪਿੰਡ ਕੱਦ ਗਿੱਲ ਨੂੰ ਜਾ ਰਿਹਾ ਸੀ। ਜਦ ਉਹ ਰੇਲਵੇ ਫਾਟਕ ਕੱਕਾ ਕੰਡਿਆਲਾ ਦੇ ਕੋਲ ਪੁੱਜਿਆ ਤਾਂ ਉਸ ਨੂੰ ਉੱਥੇ ਇੱਕ ਡਿੱਗਾ ਹੋਇਆ ਆਈ ਫੋਨ ਬਰਾਮਦ ਹੋਇਆ।ਪੱਤਰਕਾਰ ਕੱਦ ਗਿੱਲ ਦੀ ਇਸ ਇਮਾਨਦਾਰੀ ਨੂੰ ਦੇਖਦੇ ਹੋਏ ਪਰਿਵਾਰ ਦੇ ਇਲਾਵਾ ਹੋਰ ਲੋਕਾਂ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾ ਵੀ ਗੁਰਪ੍ਰੀਤ ਸਿੰਘ ਕੱਦ ਗਿੱਲ ਵੱਲੋ ਕਈ ਵਾਰ ਅਜਿਹੇ ਕੰਮ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਇਲਾਕੇ ਵਿੱਚ ਚਰਚਾ ਹੋ ਚੁੱਕੀ ਹੈ ਪਰ ਇਹ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ l ਇਸ ਮੌਕੇ ਗੱਲਬਾਤ ਕਰਦਿਆਂ ਕੱਦ ਗਿੱਲ ਨੇ ਦੱਸਿਆ ਕਿ ਉਹ ਉਸ ਪ੍ਰਮਾਤਮਾ ਦੇ ਬਹੁਤ ਸ਼ੁਕਰਗੁਜਾਰ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਹੈ, ਇਹਨਾ ਕਿਹਾ ਕਿ ਕੋਈ ਵੀ ਦੁਨੀਆਂ ਦੀ ਵਸਤੂ ਨਾਲ ਨਹੀ ਜਾਣੀ, ਇਸ ਲਈ ਉਸ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕਿ ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹਰੇਕ ਕੰਮ ਵਿੱਚ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਇਸ ਲਈ ਸੁਆਰਥੀ ਨਹੀ ਪਰਮਾਰਥੀ ਬਣੋ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-