ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਹਵਨ-ਯੱਗ ਦਾ ਆਯੋਜਨ

4674806
Total views : 5506105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਹਵਨ-ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਜਜਮਾਨ ਦੇ ਰੂਪ ‘ਚ ਸ਼ਿਰਕਤ ਕੀਤੀ।

ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਜੀ ਨੇ ਸਭ ਤੋਂ ਪਹਿਲਾਂ ‘ਸਰਵੇ ਭਵੰਨਤੁ ਸੁਖਿਨਾਹ’ ਦੇ ਉਦਘੋਸ਼ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸੰਬੋਧਨ ‘ਚ ਕਿਹਾ ਕਿ ਸਾਲ 2024 ਅਤੇ 2025 ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਨੂੰ ਸਮਰਪਿਤ ਹੈ ਤਾਂ ਕਿ ਉਨ੍ਹਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚੇ | ਮਹਾਂਰਿਸ਼ੀ ਦਯਾਨੰਦ ਜੀ ਦੁਆਰਾ ਪ੍ਰਕਾਸ਼ਿਤ ਆਰਿਆ ਸਮਾਜ ਦੀ ਜੋਤੀ ਅੱਜ ਵੀ ਸਾਰਿਆਂ ਦਾ ਮਾਰਗਦਰਸ਼ਨ ਅਤੇ ਪ੍ਰੇਰਿਤ ਕਰ ਰਹੀ ਹੈ।

ਮਹਾਂਰਿਸ਼ੀ ਜੀ ਨੇ ਹਨੇਰਾ ਦੂਰ ਕਰਕੇ ਬੁਰਾਈਆਂ ਨੂੰ ਦੂਰ ਕੀਤਾ ਅਤੇ ਵੇਦਾਂ ਦੇ ਸੱਚੇ ਗਿਆਨ ਦੀ ਸਥਾਪਨਾ ਕੀਤੀ। ਆਰਿਆ ਸਮਾਜ ਨੇ ਲੋਕਾਂ ਦੇ ਦਿਲਾਂ ਵਿੱਚ ਪਰਉਪਕਾਰ ਦੀ ਭਾਵਨਾ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਣਾਮ ਹੈ ਜਿੰਨ੍ਹਾਂ ਨੇ ਇਕ ਇਤਿਹਾਸ ਰਚਿਆ।

ਸ਼੍ਰੀ ਇੰਦਰਪਾਲ ਆਰਿਆ ਜੀ ਨੇ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਜੀ ਦੀ 200ਵੀਂ ਜਯੰਤੀ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਮਨਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਕਿਸੇ ਵਿਸ਼ੇਸ਼ ਭਾਈਚਾਰੇ ਦਾ ਭਲਾ ਕਰਨਾ ਨਹੀਂ, ਸਗੋਂ ਸਾਰੇ ਸੰਸਾਰ ਦਾ ਭਲਾ ਕਰਨਾ ਸੀ। ਮਹਿਲਾ ਸਸ਼ਕਤੀਕਰਨ ਅੱਜ ਮਹਾਂਰਿਸ਼ੀ ਦਿਆਨੰਦ ਦੀ ਬਦੌਲਤ ਹੀ ਸੰਭਵ ਹੋਇਆ ਹੈ। ਮਹਾਂਰਿਸ਼ੀ ਦਯਾਨੰਦ ਨੇ ਔਰਤਾਂ ਨੂੰ ਵੇਦਾਂ ਦੀ ਸਿੱਖਿਆ ਅਤੇ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ।

ਸ਼੍ਰੀ ਰਾਕੇਸ਼ ਮਹਿਰਾ ਨੇ ਕਿਹਾ ਕਿ ਮਨ ‘ਚ ਪ੍ਰਸ਼ਨ ਉਠਦਾ ਹੈ ਕਿ ਆਰਿਆ ਸਮਾਜ ਨੇ ਦੇਸ਼ ਨੂੰ ਕੀ ਦਿੱਤਾ? ਇਸ ਵਿਸ਼ੇ ‘ਤੇ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਹਾਂਰਿਸ਼ੀ ਦਯਾਨੰਦ ਨੇ ਹੀ ਦੇਸ਼ ਪ੍ਰੇਮ ਦੀ ਭਾਵਨਾ ਨੂੰ ਉਜਾਗਰ ਕੀਤਾ। ਡੀ.ਏ.ਵੀ, ਪੰਜਾਬ ਨੈਸ਼ਨਲ ਬੈਂਕ, ਲਕਸ਼ਮੀ ਯੋਜਨਾ, ਵਰਗੀਆਂ ਮਹਾਨ ਸੰਸਥਾਵਾਂ ਉਹਨਾਂ ਦੀ ਹੀ ਦੇਣ ਹਨ।

ਸ਼੍ਰੀ ਜਵਾਹਰ ਲਾਲ ਜੀ ਨੇ ਕਿਹਾ ਕਿ ਮਨੂ ਸਮਰਿਤੀ ‘ਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਮਹਾਨ ਸਖਸੀਅਤਾਂ ਦਾ ਜਨਮ ਉਤਸਵ ਜ਼ਰੂਰ ਮਨਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਵਿਚਾਰਧਾਰਾ ਨੂੰ ਜੀਵਨ ‘ਚ ਅਪਣਾਇਆ ਜਾ ਸਕੇ। ਗਾਰਗੀ, ਅਪਾਲਾ ਵਰਗੀਆਂ ਗਿਆਨਵਾਨ ਇਸਤਰੀਆਂ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਲੜਕੀਆਂ ਦਾ ਪੜ੍ਹਣਾ ਅਤਿਅੰਤ ਜ਼ਰੂਰੀ ਹੈ।

ਸ਼੍ਰੀ ਮੁਰਾਰੀ ਲਾਲ ਜੀ ਨੇ ਆਪਣੇ ਭਾਸ਼ਣ ‘ਚ ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਆਯੋਜਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਤਸਵ ਸਮਾਜ ਨੂੰ ਜੋੜਣ ਵਾਲੇ ਹੁੰਦੇ ਹਨ। ਮਹਾਂਰਿਸ਼ੀ ਦਯਾਨੰਦ ਜੀ ਨੇ ‘ਵੇਦੋ ਕੀ ਔਰ ਲੌਟ ਚਲੋਂ’ ਦਾ ਸੰਦੇਸ਼ ਦੇ ਕੇ ਆਰਿਆ ਬਣਨ ਲਈ ਪ੍ਰੇਰਿਤ ਕੀਤਾ।

ਸ਼੍ਰੀ ਸੁਦਰਸ਼ਨ ਕਪੂਰ  ਨੇ ਆਪਣੇ ਸੰਬੋਧਨ ‘ਚ ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥਣਾਂ ਨੂੰ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਜੀ ਦੀ ਜਗਿਆਸੂ ਵ੍ਰਿਤੀ ਕਾਰਨ ਹੀ ਉਹਨਾਂ ਨੂੰ ਸ਼ਿਵਰਾਤਰੀ ਵਾਲੇ ਦਿਨ ਬੋਧ ਗਿਆਨ ਹੋਇਆ। ਇਸ ਲਈ ਸਾਨੂੰ ਵੀ ਆਪਣੇ ਅੰਦਰ ਇਸ ਤਰ੍ਹਾਂ ਦੀ ਜਗਿਆਸਾ ਉਤਪੰਨ ਕਰਨੀ ਚਾਹੀਦੀ ਹੈ।

ਅੰਤ ‘ਚ ਸੰਗੀਤ ਵਿਭਾਗ ਦੇ ਪ੍ਰੋ. ਨਰਿੰਦਰ ਕੁਮਾਰ ਅਤੇ ਵਿਜੇ ਮਹਿਕ ਦੁਆਰਾ ‘ਰਿਸ਼ੀ ਕੌਮ ਕਾ ਰਹਿਨੁਮਾ ਬਨਕੇ ਆਇਆ’ ਮਨਮੋਹਕ ਭਜਨ ਦੀ ਪ੍ਰਸਤੁਤੀ ਦੇ ਕੇ ਸਭ ਨੂੰ ਮੰਤਰ ਮੁਗਧ ਕੀਤਾ ਗਿਆ। ਪ੍ਰੋ. (ਡਾ.) ਅਨੀਤਾ ਨਰੇਂਦਰ (ਮੁਖੀ, ਹਿੰਦੀ ਵਿਭਾਗ) ਨੇ ਕੁਸ਼ਲ ਮੰਚ ਸੰਚਾਲਨ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਬਲਬੀਰ ਕੌਰ ਬੇਦੀ, ਆਰਿਆ ਸਮਾਜ ਤੋਂ ਕਰਨਲ ਵੇਦ ਮਿੱਤਰ, ਸ਼੍ਰੀ ਸੰਦੀਪ ਅਹੁਜਾ, ਸ਼੍ਰੀ ਗੌਰਵ ਤਾਲਵਾੜ, ਸ਼੍ਰੀ ਅਤੁਲ ਮਹਿਰਾ, ਸ਼੍ਰੀ ਇੰਦਰਜੀਤ ਠੁਕਰਾਲ ਸਹਿਤ ਸਾਰੇ ਆਫਿਸ ਬੀਅਰਰਜ਼, ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ। ਅੰਤ ‘ਚ ਪ੍ਰਸ਼ਾਦ ਵੰਡਿਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ

Share this News