Total views : 5511187
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
-ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਰਾਸ਼ਟਰੀ ਪੱਧਰ ਦਾ 2 ਰੋਜ਼ਾ ਸਾਲਾਨਾ ਤਕਨੀਕੀ-ਉਤਸਵ ‘ਟੈਕ ਊਰਜਾ 2-ਕੇ24’ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਈ. ਈ. ਈ. ਈ. ਸਟੂਡੈਂਟ ਬ੍ਰਾਂਚ ਅਧੀਨ ਸੰਸਥਾ ਆਈ. ਐਸ. ਟੀ. ਈ. ਸਟੂਡੈਂਟ ਚੈਪਟਰ ਦੇ ਸਹਿਯੋਗ ਕਰਵਾਏ ਇਸ ਪ੍ਰੋਗਰਾਮ ਮੌਕੇ 50 ਤੋਂ ਵਧੇਰੇ ਈਵੈਂਟਾਂ ਲਈ ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਲਗਭਗ 800 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਸ਼ਮ੍ਹਾ ਰੌਸ਼ਨ ਕੀਤੀ ਗਈ। ਇਸ ਮੌਕੇ ਵਿਦਿਆਰਥੀ ਕੋਆਰਡੀਨੇਟਰਾਂ ਨੇ ਡਾ. ਮੰਜੂ ਬਾਲਾ ਦਾ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਡਾ. ਬਾਲਾ ਨੇ ਤਕਨੀਕੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਨਵੀਨਤਾ ਅਤੇ ਰਚਨਾਤਮਕਤਾ ਆਧੁਨਿਕ ਸੰਸਾਰ ’ਚ ਸਫਲਤਾ ਦੇ ਦੋ ਮੰਤਰ ਹਨ। ਉਨ੍ਹਾਂ ਕਿਹਾ ਕਿ ਤਕਨੀਕੀ ਸੰਸਥਾ ਦਾ ਹਿੱਸਾ ਹੋਣ ਦੇ ਨਾਤੇ ਹਰੇਕ ਵਿਦਿਆਰਥੀ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸਮਾਜ ਅਤੇ ਰਾਸ਼ਟਰ ਦੇ ਭਲੇ ਅਤੇ ਉੱਨਤੀ ਲਈ ਨਵੀਆਂ ਖੋਜਾਂ ਅਤੇ ਤਕਨਾਲੋਜੀ ਨੂੰ ਅਪਨਾਏ।
ਇਸ 2 ਰੋਜ਼ਾ ਪ੍ਰੋਗਰਾਮ ਮੌਕੇ ਕੋਡ ਵਾਰੀਅਰ, ਵੈੱਬ ਵਾਰ, ਆਈ.ਟੀ. ਚਾਰਟ, ਕੋਲਾਜ, ਮਸ਼ੀਨ ਡਰਾਇੰਗ, ਸਾਲਿਡ ਮਾਡਲਿੰਗ, ਬ੍ਰਿਜ ਬਿਲਡਿੰਗ, ਵਾਟਰ ਪਿਊਰੀਫਾਇਰ, ਸਰਵੇ ਹੰਟ, ਆਟੋ-ਕੈਡ, ਇਲੈਕਟ੍ਰਾਨਿਕ ਪੋਸਟਰ ਮੇਕਿੰਗ ਆਦਿ ਦਾ ਆਯੋਜਨ ਕੀਤਾ ਗਿਆ। ਇਸ ਤਕਨੀਕੀ ਈਵੈਂਟ ’ਚ ਕੁਇਜ਼ਪੀਡੀਆ, ਐਕਸਟੈਂਪੋਰ, ਗਰੁੱਪ ਡਿਸਕਸ਼ਨ, ਪੋਟ ਮੇਕਿੰਗ, ਨੋ ਫਲੇਮ ਕੁਕਿੰਗ, ਪ੍ਰੈਪਰੇਸ਼ਨ ਆਫ ਮੌਕ-ਟੇਲ ਅਤੇ ਟੌਲ ਆਰਟ ਆਦਿ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਨਵੀਨਤਮ ਤਕਨੀਕਾਂ ਜਿਵੇਂ ਕਿ ਪੌਦਿਆਂ ਲਈ ਆਟੋਮੈਟਿਕ ਪਾਣੀ ਦੇਣ ਵਾਲਾ ਯੰਤਰ, ਦਿਲ ਦੇ ਗੇੜ ਅਤੇ ਅਨੱਸਥੀਸੀਆ ਮਸ਼ੀਨ, ਠੰਡਾ ਫੁੱਟਪਾਥ, ਮੋਜ਼ੇਕ ਕੰਕਰੀਟ, ਹਾਈਡਰੋਜਨੇਸ਼ਨ ਡੈਮ, ਉਦਮੀ ਭਾਸ਼ਣ, ਸਥਿਤੀ ਪ੍ਰਤੀਕਿਰਿਆ ਟੈਸਟ, ਪੇਪਰ ਪੇਸ਼ਕਾਰੀ, ਸਿੰਗਿੰਗ ਅਤੇ ਮਿਮਿਕਰੀ, ਟੈਕ ਰੀਲਜ਼ ਅਤੇ ਡੀਐਸਐਲਆਰ ਫੋਟੋਗ੍ਰਾਫੀ ਦੇ ਨਾਲ ਈ ਸਪੋਰਟਸ ਵਰਗੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਚ ਆਪਣੇ ਇਨੋਵੇਸ਼ਨ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਵੀ ਕੀਤਾ। ਜਿਸ ’ਚ ਰੋਬੋਟਿਕਸ ਤੋਂ ਟਿਕਾਊ ਊਰਜਾ ਹੱਲਾਂ ਤੱਕ, ਪ੍ਰੋਜੈਕਟਾਂ ਨੇ ਭਾਗੀਦਾਰਾਂ ਦੀ ਰਚਨਾਤਮਕਤਾ ਅਤੇ ਚਤੁਰਾਈ ਨੂੰ ਰੇਖਾਂਕਿਤ ਕੀਤਾ।
ਇਸ ਮੌਕੇ ਸੀ. ਐਸ. ਈ. ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਿਜਾਇਨ ਕੀਤੇ ਰਿਮੋਟ ਜੀ. ਪੀ. ਐਸ. ਦੁਆਰਾ ਨਿਯੰਤਰਿਤ ਫੌਜ ਲਈ ਰੋਬੋਟ ਕਾਰ ਵਰਗੇ ਨਵੀਨਤਾਕਾਰੀ ਪ੍ਰੋਜੈਕਟ ਪੇਸ਼ ਕੀਤੇ ਅਤੇ 5000/-ਰੁਪਏ ਦਾ ਨਕਦ ਇਨਾਮ ਜਿੱਤਿਆ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਲਾਗਤ ਪ੍ਰਭਾਵਸ਼ਾਲੀ ਇਲੈਕਟ੍ਰਰਾਨਿਕ ਵਹੀਲ ਚੇਅਰ ਅਤੇ ਟਰਬੋ ਜੈੱਟ ਲਈ 2500/- ਰੁਪਏ ਦਾ ਨਕਦ ਇਨਾਮ ਜਿੱਤਿਆ। ਜਦੋਂਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦਾ ਪ੍ਰੋਜੈਕਟ ਪੇਸ਼ ਕਰਨ ਵਾਲੇ ਇਲੈਕਟਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ 1000/- ਰੁਪਏ ਦੇ ਨਕਦ ਇਨਾਮ ਨਾਲ ਤੀਜਾ ਇਨਾਮ ਜਿੱਤਿਆ।
ਇਸ ਦੇ ਇਲਾਵਾ ਊਰਜਾ ਕੁਸ਼ਲ ਸਮਾਰਟ ਸਿਟੀ, ਵਾਟਰ ਰੀਸਾਈਕਲਿੰਗ ਮਸ਼ੀਨਾਂ, ਕੀੜੇ ਦੇ ਪਹੀਏ, ਚੈਟ ਬੋਟ, ਈਆਰਪੀਐਸ, ਸਮਾਰਟ ਸਾਈਕਲ ਆਦਿ ਹੋਰ ਪ੍ਰੋਜੈਕਟ ਵੀ ਵੱਖ-ਵੱਖ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਝੂਮਰ ਦੀ ਪੇਸ਼ਕਾਰੀ ਕੀਤੀ ਗਈ। ਈਵੈਂਟਸ ’ਚ ਆਈ. ਕੇ. ਜੀ. ਪੀ. ਟੀ. ਯੂ. ਅੰਮ੍ਰਿਤਸਰ ਕੈਂਪਸ ਦੇ ਵਿਦਿਆਰਥੀਆਂ ਨੇ ਡੀ. ਐਸ. ਐਲ. ਆਰ. ਫੋਟੋਗ੍ਰਾਫੀ, ਟੈੱਕਰੀਲਜ਼, ਆਈਟੀ ਕੋਲਾਜ, ਚਾਰਟ ਅਤੇ ਲਾਜਿਕ ਬਿਲਡਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੀ. ਐਨ. ਡੀ. ਯੂ. ਦੇ ਵਿਦਿਆਰਥੀਆਂ ਨੇ ਗਰੁੱਪ ਡਿਸਕਸ਼ਨ, ਕੋਡ ਵਾਰੀਅਰ ਅਤੇ ਐਕਸਟੈਂਪੋਰ ’ਚ ਪਹਿਲਾ ਸਥਾਨ ਹਾਸਲ ਕੀਤਾ। ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਸਿਚੂਏਸ਼ਨ ਰਿਐਕਸ਼ਨ ਟੈਸਟ ਅਤੇ ਵਨ ਮਿੰਟ ਜੈਮ ’ਚ ਪਹਿਲਾ ਸਥਾਨ ਹਾਸਲ ਕੀਤਾ। ਐਸ. ਐਸ. ਐਸ. ਐਸ. ਕਾਲਜ, ਡੀ. ਏ. ਵੀ. ਕਾਲਜ, ਸੀ. ਕੇ. ਡੀ. ਆਈ. ਐਮ. ਟੀ. ਅਤੇ ਜੀ. ਐਨ. ਏ. ਫਗਵਾੜਾ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ, ਜਿਸ ਉਪਰੰਤ ਜੇਤੂਆਂ ਨੂੰ 25000/- ਨਕਦ ਇਨਾਮ ਦਿੱਤੇ ਗਏ।
ਡਾ. ਬਾਲਾ ਨੇ ਕਿਹਾ ਕਿ ਚੰਗੇ ਪੇਸ਼ੇਵਰ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਵੈ-ਨਿਰਭਰਤਾ ਦਾ ਗੁਣ ਵਿਕਸਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸੋਚ ਨੂੰ ਵਿਸ਼ਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਟੈਕ ਫੈਸਟ ਦਾ ਉਦੇਸ਼ ਵੱਖ-ਵੱਖ ਪਲੇਟਫਾਰਮਾਂ ਅਤੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਕਰਨਾ ਹੈ। ਪ੍ਰੋਗਰਾਮ ਦੇ ਅੰਤ ’ਚ ਗਰੁੱਪ ਪੀ. ਬੀ. 08 ਬੈਂਡ ਦੁਆਰਾ ਇਕ ਬੈਂਡ ਦੀ ਪੇਸ਼ਕਾਰੀ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-