ਸਠਿਆਲਾ ਕਾਲਜ ਵਿਖੇ ਐਨ ਐਸ ਐਸ ਯੂਨਿਟ ਵੱਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

4677668
Total views : 5510761

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌  ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਭਾਰਤ ਸਰਕਾਰ ਦੇ ਅਦਾਰੇ ਮਿਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਦੇ ਦਿਸ਼ਾ ਨਿਰਦੇਸ਼ਾ ਤੇ ਕਾਲਜ ਦੇ ਐਨ. ਐੱਸ.ਐੱਸ ਯੂਨਿਟ ਵੱਲੋਂ ਵੋਟਰ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਐਨ.ਐਸ.ਐਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਕਰਮਬੀਰ ਸਿੰਘ ਅਤੇ ਪ੍ਰੋ.ਹਰਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਕੋਲੋ ਪ੍ਰਣ ਲਿਆ ਗਿਆ ਕਿ ਉਹ ਬਿਨਾ ਕਿਸੇ ਭੇਦਭਾਵ ਦੇ ਸਮਾਜ ਦੀ ਬੇਹਤਰੀ ਲਈ ਬਹੁਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਪਾਉਣਗੇ।

ਇਸ ਮੌਕੇ ਕਾਲਜ ਦੇ ਐਨ.ਐਸ.ਐਸ ਦੇ ਵਲੰਟੀਅਰਾਂ ਵੱਲੋਂ ਮਨੁੱਖੀ ਚੇਨ ਬਣਾ ਕੇ ਵੋਟ ਪਾਉਣ ਦਾ ਮੈਸਜ ਦਿੱਤਾ ਗਿਆ। ਕਾਲਜ ਦੇ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਸਾਰੇ ਵਿਦਿਆਰਥੀਆਂ ਜਿਹਨਾਂ ਦੀ ਅਜੇ ਤਕ ਵੋਟ ਨਹੀਂ ਬਣੀ, ਨੂੰ ਵੋਟਰ ਕਾਰਡ ਬਣਾਉਣ ਲਈ ਕਿਹਾ। ਇਸ ਮੌਕੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਪ੍ਰੋ. ਸੁਪਰੀਤ ਕੌਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਲੈਕਚਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਕੋਲੋਂ ਪੋਸਟਰ ਬਣਵਾਏ ਗਏ। ਇਸ ਮੌਕੇ ਪ੍ਰੋ. ਸਤਬੀਰ ਸਿੰਘ ਮੱਤੇਵਾਲ, ਪ੍ਰੋ.ਕਰਮਬੀਰ ਸਿੰਘ, ਪ੍ਰੋ. ਅਰੁਣ ਗੁਸਾਈਂ, ਪ੍ਰੋ.ਕੰਵਲਜੀਤ ਸਿੰਘ, ਪ੍ਰੋ. ਸੁਮਿਤ ਮਹਾਜਨ,ਪ੍ਰੋ.ਰੋਹਿਤ ਗੁਪਤਾ,ਪ੍ਰੋ. ਹੀਰਾ ਲਾਲ, ਪ੍ਰੋ.ਹਰਪ੍ਰੀਤ ਕੌਰ, ਪ੍ਰੋ.ਜੈਸਮੀਨ ਕੌਰ,ਪ੍ਰੋ. ਰਾਬੀਆ ਅਰੋੜਾ, ਪ੍ਰੋ.ਰਾਜਨ ਬੇਦੀ ,ਪ੍ਰੋ. ਜਸਮਿੰਦਰ ਕੌਰ , ਪ੍ਰੋ.ਸੁਪਰੀਤ ਕੌਰ, ਪ੍ਰੋ. ਮਨੂੰ ਬਾਲਾ ਅਤੇ ਪ੍ਰੋ.ਪਲਵਿੰਦਰ ਕੌਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News