ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਦਰਭ ਵਿੱਚ ਨੁੱਕੜ ਨਾਟਕ ਦਾ ਆਯੋਜਨ

4677675
Total views : 5510776

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਪੀ ਜੀ ਪੰਜਾਬੀ ਵਿਭਾਗ ਦੁਆਰਾ ਡਾ ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ^ਭਾਸ਼ਾ ਦਿਵਸ ਦੇ ਸੰਦਰਭ ਵਿੱਚ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਅਧਾਰਿਤ ਭਾਸ਼ਾ ਵਹਿੰਦਾ ਦਰਿਆ* ਵਿਸ਼ੇ ਅਧੀਨ ਇੱਕ ਪਾਤਰੀ ਨੁੱਕੜ ਨਾਟਕ ਕਰਵਾਇਆ ਗਿਆ। ਇਸ ਨਾਟਕ ਦੇ ਮੁੱਖ ਪਾਤਰ ਸ੍ਰ ਪ੍ਰਿਤਪਾਲ ਸਿੰਘ (ਭਗਤ ਨਾਮਦੇਵ ਜੀਥੀਏਟਰ ਸੁਸਾਇਟੀ ਘੁਮਾਣ, ਗੁਰਦਾਸਪੁਰ) ਨੇ ਆਪਣੀ ਅਦਾਕਾਰੀ ਰਾਹੀਂ ਨਾਟਕ ਦੇ ਵਿਸ਼ੇ ਨੁੰ ਬਾਖੂਬੀ ਨਿਭਾਉਂਦੇ ਹੋਏ ਵਿਿਦਆਰਥਣਾਂ ਨੂੰ ਮਾਂ ਬੋਲੀ ਦੇ ਮਹੱਤਵ ਨਾਲ ਜਾਣੰ ਕਰਵਾਇਆ। ਉਹਨਾਂ ਨੇ ਪੰਜਾਬੀ ਸਭਿਆਚਾਰ ਵਿੱਚ ਪੰਜਾਬ ਮਾਂ^ਬੋਲੀ ਦੇ ਉਦਭਵ, ਵਿਕਾਸ ਬਾਰੇ ਵੀ ਵਿਿਦਆਰਥਣਾਂ ਨੂੰ ਦੱਸਿਆ।

ਪ੍ਰਿੰਸੀਪਲ ਡਾ ਪੁਸ਼ਪਿੰਦਰ ਵਾਲੀਆ ਜੀ ਨੇ ਵਿਿਦਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਤ^ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ *ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਲਿੱਪੀ ਹੀ ਗੁਰਮੁਖੀ ਹੈ ਜਿਸਦਾ ਅਰਥ ਹੈ ਗੁਰੂਆਂ ਦੇ ਮੁੱਖ ਤੋਂ ਨਿਕਲੀ ਹੋਈ।

ਜਿਸ ਭਾਸ਼ਾ ਨੁੰ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਹੈ ਉਹ ਕਦੇ ਵੀ ਨਹੀਂ ਮਰ ਸਕਦੀ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ ਪਰਮਜੀਤ ਕੌਰ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ ਸੁਨੀਤਾ ਸ਼ਰਮਾ ਵੱਲੋਂ ਕਹੇ ਗਏ। ਇਸ ਮੌਕੇ ਡਾ ਰਾਣੀ, ਮੁਖੀ, ਪੰਜਾਬੀ ਵਿਭਾਗ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਸਹਿਤ ਡਾ ਨਰੇਸ਼, ਡੀਨ, ਯੂਥ ਵੈਲਫੇਅਰ ਵਿਭਾਗ, ਡਾ ਪ੍ਰਿਯੰਕਾ ਬੱਸੀ, ਡਾ ਰਸ਼ਮੀ ਕਾਲੀਆ, ਕਾਲਜ ਦੇ ਟੀਚਿੰਗ ਅਤੇ ਨਾਨ^ਟੀਚਿੰਗ ਸਟਾਫ ਅਤੇ ਵਿਿਦਆਰਥਣਾਂ ਮੌਜੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News