ਔਰਤ ਦਿਵਸ ਨੂੰ ਸਮਰਪਿਤ ਨਾਟਕ ‘ਅੱਧ-ਵਿਚਾਲੇ’ ਔਰਤਾਂ ਦੀ ਤ੍ਰਾਸਦਕ ਸਥਿਤੀ ਨੂੰ ਬਿਆਨ ਕਰ ਗਿਆ ਪੰਜਾਬ ਨਾਟਕਸ਼ਾਲਾ ‘ਚ ਹੋਇਆ ਨਾਟਕ ਸਫਲ ਮੰਚਨ

4676798
Total views : 5509209

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਨੂੰ ਪੰਜਾਬੀ ਨਾਟਕ ‘ ਅੱਧ-ਵਿਚਾਲੇ’ ਪੰਜਾਬ ਨਾਟਸ਼ਾਲਾ ਵਿਖੇ ਰੰਗਕਰਮੀ ਮੰਚ ਵੱਲੋਂ ਮਿਨਿਸਟਰੀ ਆਫ ਕਲਚਰ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਮੰਚਨ ਕੀਤਾ । ਨਾਟਕ ਨੇ ਦਰਸ਼ਕਾਂ ਦੇ ਅੱਖਾਂ ਵਿੱਚੋਂ ਅਥਰੂ ਕੱਢਵਾ ਦਿੱਤੇ । ਨਾਟਕ ਨੇ ਦਰਸ਼ਕਾਂ ਦੇ ਮਨਾਂ ‘ਤੇ ਜਿੱਥੇ ਇੱਕ ਵਖਰਾ ਪ੍ਰਭਾਵ ਛੱਡਿਆ ਉਥੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦਾ ਵੀ ਕੰਮ ਕਰ ਗਿਆ । ਸਿਹਤਮੰਦ ਸਮਾਜ ਦੀ ਸਿਰਜਣਾ ਲਈ ਔਰਤ ਵਰਗ ਦਾ ਕਿੰਨ੍ਹਾਂ ਮਹੱਤਵਪੂਰਣ ਰੋਲ ਹੈ ਦੇ ਵੱਲ ਇਸ਼ਾਰਾ ਕਰਦਿਆਂ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਦਾ ਸਫਲ ਸੁਨੇਹਾ ਵੀ ਦੇ ਗਿਆ । ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਕੌਮਾਂਤਰੀ ਮਹਿਲਾ ਦਿਵਸ ਦੀ ਨਾਟਕ ਦੇ ਡਾਇਰੈਕਟਰ ਮੰਚਪ੍ਰੀਤ ਵੱਲੋਂ ਵਧਾਈ ਦਿੱਤੀ ਗਈ । ਰੰਗਕਰਮੀ ਮਨਜੀਤ ਘਈ ਅਤੇ ਹੋਰ ਪ੍ਰਪੱਕ ਕਲਾਕਾਰ ਦੀ ਕਲਾ ਨੇ ਦਰਸ਼ਕਾਂ ਨੂੰ ਕਰੀਬ ਡੇਢ ਘੰਟੇ ਕੀਲੀ ਰੱਖਿਆ ।

ਇਸ ਸਮੇਂ ਭਾਰਤੀ ਸਮਾਜ ਤੋਂ ਇਲਾਵਾ ਹੋਰ ਸਮਾਜਾਂ ਵਿਚ ਔਰਤ ਜਾਤ ਨੂੰ ਕਿੰਨ੍ਹਾਂ-ਕਿੰਨ੍ਹਾਂ ਸਮੱਸਿਆਵਾਂ ਵਿੱਚੋਂ ਗੁਜਰਨਾ ਪੈਂਦਾ ਹੈ ਨੂੰ ਇਸ ਨਾਟਕ ਵਿਚ ਪੇਸ਼ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ । ਇਸ ਨਾਟਕ ਵਿਚ ਵਿਸ਼ਵ ਪੱਧਰ ‘ਤੇ ਅਧੁਨਿਕਤ‍ਾ ਦੇ ਦੌਰ ਵਿਚ ਔਰਤ ਜਮਾਤ ਨਾਲ ਜੋ ਧੱਕਾ ਹੋ ਰਿਹਾ ਨੂੰ ਇਸ ਨਾਟਕ ਦੇ ਕੇਂਦਰ ਵਿਚ ਰੱਖਿਆ ਗਿਆ ਹੈ।ਨਾਟਕ ਤੋਂ ਉੱਘੇ ਨਾਟਕਕਾਰ ਸ੍ਰ ਜਤਿੰਦਰ ਸਿੰਘ ਬਰਾੜ ਨੇ ਪੰਜਾਬ ਨਾਟਸ਼ਾਲਾ ਦੇ ਇਤਿਹਾਸ ਅਤੇ ਹੁਣ ਤੱਕ ਖੇਡੇ ਗਏ ਨਾਟਕਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਮੰਚਪ੍ਰੀਤ ਅਤੇ ਨਾਟਕ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ । ਇਸ ਨਾਟਕ ਵਿਚ ਵਿਸ਼ਵ ਪ੍ਰਸਿੱਧ ਤਿੰਨ ਕਹਾਣੀਆ ‘ਕੰਜਕ’, ‘ਪਿਛਲਾ ਦਰਵਾਜ਼ਾ’ ਅਤੇ ‘ਆਧ ਕੁਆਰੀ’ ਨੂੰ ਨਾਟਕੀ ਰੂਪ ਦਿੱਤਾ ਗਿਆ ਹੈ।

ਇਹ ਤਿੰਨੇ ਕਹਾਣੀਆ ਗਲੋਬਲੀ ਪੱਧਰ ‘ਤੇ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਸਮਾਜਿਕ ਦਰਜੇ ਦੀ ਤਰਜਮਾਨੀ ਕਰਦੀਆਂ ਹਨ। ਮੌਜੂਦਾ ਹਲਾਤ ਵਿੱਚ ਔਰਤਾਂ ਤੇ ਵੱਧ ਰਹੇ ਜ਼ੁਲਮ ਅਤੇ ਔਰਤਾਂ ਦੇ ਖ਼ਿਲਾਫ਼ ਹੋ ਰਹੇ ਅਪਰਾਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਕਹਾਣੀਆਂ ਦੀ ਚੋਣ ਕੀਤੀ ਗਈ । ਉਨ੍ਹਾਂ ਕਿਹਾ ਕੌਮਾਂਤਰੀ ਪੱਧਰ ਤੇ ਔਰਤ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਦੇ ਬਦਲੇ ਔਰਤ ਜਾਤ ਨੂੰ ਮਿਲਦਾ ਕੀ ਹੈ। ਸਵਾਇ ਇੱਕ ਦਿਨ ਦਾ ਦਿਵਸ ਮਨਾਉਣ ਦੇ ਬਾਅਦ ਔਰਤ ਜਮਾਤ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਿੰਮੇਵਾਰੀ ਤੋਂ ਮੁਕਤ ਹੋਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਜਿੰਨ੍ਹਾਂ ਚਿਰ ਔਰਤ ਜਾਤ ਨੂੰ ਖੁਦ ਆਪਣਾ ਫੈਸਲਾ ਲੈਣ ਦਾ ਅਧਿਕਾਰ ਸਮਾਜ ਵੱਲੋਂ ਨਹੀਂ ਮਿਲਦਾ ਉਨ੍ਹਾਂ ਚਿਰ ਤੱਕ ਔਰਤ ਦਿਵਸ ਦੇ ਕੋਈ ਵੀ ਅਰਥ ਨਹੀਂ ਹਨ । ਉਨ੍ਹਾਂ ਦੱਸਿਆ ਕਿ ਇਸ ਦੀ ਪਹਿਲੀ ਕਹਾਣੀ ‘ਕੰਜਕ’, ਅਜੀਤ ਕੌਰ ਦੀ ਲਿਖੀ ਹੋਈ ਹੈ। ਜਿਸ ਵਿੱਚ ਬਾਲ- ਵਿਆਹ ਵਰਗੀ ਘਿਣੌਨੀ ਰਸਮ ਦੇ ਮਾਸੂਮ ਮਨਾਂ ਤੇ ਹੋਣ ਵਾਲੇ ਬੁਰੇ ਅਸਰ ਨੂੰ ਦਿਖਾਇਆ ਗਿਆ ਹੈ। ਦੂਸਰੀ ਕਹਾਣੀ ‘ਪਿਛਲਾ ਦਰਵਾਜ਼ਾ’ ਵੀਨਾ ਵਰਮਾ ਦੁਆਰਾ ਲਿਖੀ ਗਈ ਹੈ।

ਇਹ ਕਹਾਣੀ ਇੱਕ ਪੜ੍ਹੀ ਲਿਖੀ ਔਰਤ ਦੀ ਹੈ ਜੋ ਕਿ ਵਿਆਹ ਤੋਂ ਬਾਅਦ ਵਿਦੇਸ਼ ਚਲੀ ਜਾਂਦੀ ਹੈ ‘ਤੇ ਹੋ ਰਹੇ ਸ਼ੋਸ਼ਨ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਹਾਣੀ ਵਿਚ ਸ਼ੋਸਨ ਸਿਰਫ਼ ਜਗ੍ਹਾ ਹੀ ਬਦਲਦਾ ਹੈ। ਮਾਡਰਨ ਕਹਾਉਣ ਵਾਲਾ ਵਿਦੇਸ਼ੀ ਸੱਭਿਆਚਾਰ ਵੀ ਔਰਤ ਦਾ ਸ਼ੋਸ਼ਨ ਹੋਣ ਤੋਂ ਰੋਕ ਨਹੀਂ ਸਕਿਆ । ਇਸ ਨਾਟਕ ਦੀ ਤੀਸਰੀ ਕਹਾਣੀ ‘ਆਧ ਕੁਆਰੀ ‘ ਰਸ਼ਪਿੰਦਰ ਰੇਸ਼ਮ ਦੁਆਰਾ ਲਿਖੀ ਗਈ ਹੈ। ਇਸ ਵਿਚ ਬਾਲ ਸ਼ੋਸ਼ਨ ਦਾ ਸ਼ਿਕਾਰ ਹੋਈ ਇੱਕ ਔਰਤ ਦੀ ਮਾਨਸਿਕ ਪੀੜ ਤੇ ਤ੍ਰਾਸਦੀ ਹੈ।ਇਸ ਨਾਟਕ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਮਾਜ ਹਮੇਸ਼ਾ ਔਰਤ ਨੂੰ ਆਪਣੇ ਬਣਾਏ ਢਾਂਚੇ ਦੀਆਂ ਸੀਮਾਵਾਂ ਵਿੱਚ ਹੀ ਦੇਖਣਾ ਚਾਹੁੰਦਾ ਹੈ ਅਤੇ ਦੂਹਰੇ ਮਾਪਦੰਡਾਂ ਦੇ ਵਿੱਚ ਉਸਨੂੰ ਅਜ਼ਾਦੀ ਨਾਲ ਸਾਹ ਲੈਣ ਦੀ ਵੀ ਇਜਾਜ਼ਤ ਨਹੀਂ ਦਿੰਦਾ ।।ਨਾਟਕ ਦਾ ਨਿਰਦੇਸ਼ਨ ਰੰਗਕਰਮੀ ਮੰਚ ਦੇ ਸੰਸਥਾਪਕ ਮੰਚਪ੍ਰੀਤ ਨੇ ਖੁਦ ਕੀਤਾ ਹੈ। ਇਸ ਨਾਟਕ ਵਿੱਚ ਕਵਿਤਾ, ਨਾਜ਼ਿਸ਼ ਮਾਨ, ਮਨਦੀਪ ਘਈ, ਸਾਜਨ ਕਪੂਰ, ਗੌਰਵ ਸੇਠ, ਦੀਪਿਕਾ, ਮੋਹਿਤ ਕੁਮਾਰ, ਸੰਗੀਤ ਸ਼ਰਮਾ, ਜੈਦੀਪ, ਸੰਦੀਪ ਸਿੰਘ, ਸਿਕੰਦਰ ਭਗਤ, ਸੁਰੁਚੀ, ਸੁਮਨ, ਰਜਨੀ, ਜਗਦੀਪ ਸਿੰਘ ਜੱਬਲ, ਮਨੀਸ਼ਾ, ਸੁਧਾਂਸ਼ੂ ਗੌਤਮ, ਰੋਬਿਨ, ਪਲਵਿੰਦਰ ਸਿੰਘ, ਪਰਿਨਾਜ਼ ਕੌਰ, ਰਵਨੀਤ ਕੌਰ ਨੇ ਕਿਰਦਾਰ ਨਿਭਾਏ। ਨਾਟਕ ਨੂੰ ਸੰਗੀਤ ਹਰਿੰਦਰ ਸੋਹਲ ਦਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News