ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਖੱਟਿਆ ਨਾਮਣਾ

4674253
Total views : 5505317

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ ਪਬਲਿਕ ਸਕੂਲ ਦੁਆਰਾ ਕਰਵਾਏ ਗਏ ਵੱਖ-ਵੱਖ ਵਿਸ਼ਿਆਂ ’ਤੇ ਅਧਾਰਿਤ ਇੰਟਰ ਖਾਲਸਾ ਮੁਕਾਬਲੇ ’ਚ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜੇਤੂਆਂ ਨੂੰ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਦੱਸਿਆ ਕਿ ਵੱਖ—ਵੱਖ ਗਤੀਵਿਧੀਆਂ ਨਾਲ ਸਬੰਧਿਤ ਮੁਕਾਬਲਿਆਂ ਨੂੰ ਤਿੰਨ ਕੈਟਾਗਰੀਆਂ (ਜੂਨੀਅਰ, ਸਬ—ਜੂਨੀਅਰ ਅਤੇ ਸੀਨੀਅਰ) ’ਚ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਲੋਕ ਗੀਤ ਮੁਕਾਬਲੇ ’ਚ ਸਹਿਜਦੀਪ ਸਿੰਘ ਨੇ ਦੂਸਰਾ ਸਥਾਨ, ਸਬ—ਜੂਨੀਅਰ ਕੈਟਾਗਰੀ ’ਚ ਰਾਜਵੀਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।ਮੋਨੋ ਐਕਟਿੰਗ ਮੁਕਾਬਲੇ ’ਚ ਮਨਜੋਤ ਕੌਰ ਵਿਦਿਆਰਥਣ ਨੇ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਕਵਿਤਾ ਉਚਾਰਨ ਮੁਕਾਬਲੇ ’ਚ ਸੀਨੀਅਰ ਗWੱਪ ’ਚ ਪ੍ਰਾਥਨਾ ਵਾਲੀਆ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰਨਾਂ ਵਿਦਿਆਰਥੀਆਂ ’ਚ ਭਾਸ਼ਣ ਪ੍ਰਤੀਯੋਗਿਤਾ ’ਚ ਸਬ ਜੂਨੀਅਰ ਕੈਟਾਗਰੀ ਦੀ ਸੰਦੀਪ ਕੌਰ ਨੇ ਦੂਸਰਾ ਸਥਾਨ, ਜੂਨੀਅਰ ਕੈਟਾਗਰੀ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਦੂਸਰਾ, ਸੀਨੀਅਰ ਕੈਟਾਗਰੀ ਦੀ ਰੌਸ਼ਨੀ ਵਾਲੀਆ ਨੇ ਪਹਿਲਾ, ਕੈਲੀਗ੍ਰਾਫੀ ਮੁਕਾਬਲੇ ’ਚ ਜੂਨੀਅਰ ਵਰਗ ਦੇ ਮਨਤਾਜਰੀਤ ਕੌਰ ਨੇ ਪਹਿਲਾ, ਜੂਨੀਅਰ ਕੈਟਾਗਰੀ ਹਰਨੂਰ ਕੌਰ ਨੇ ਤੀਸਰਾ, ਸੀਨੀਅਰ ਕੈਟਾਗਰੀ ’ਚ ਨਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਲੋਕ ਨਾਚ ਮੁਕਾਬਲੇ ’ਚ ਜੂਨੀਅਰ ਵਰਗ ਦੀ ਮਨਸੀਰਤ ਕੌਰ ਨੇ ਪਹਿਲਾ, ਸ਼ਬਦ ਗਾਇਨ ਦੇ ਸਬ—ਜੂਨੀਅਰ ਮੁਕਾਬਲੇ ’ਚ ਹਰਗੁਣ ਕੌਰ, ਜਸਲੀਨ ਕੌਰ, ਗੁਰਨੂਰ ਸਿੰਘ, ਕਰਮਨਦੀਪ ਸਿੰਘ, ਅਰਸ਼ਦੀਪ ਸਿੰਘ ਨੇ ਤੀਸਰਾ, ਜੂਨੀਅਰ ਸ਼ੇ੍ਰਣੀ ’ਚ ਕ੍ਰਿਸ਼ਨਾ ਅਰੋੜਾ, ਲਵਲੀਨ ਕੌਰ, ਜਸਲੀਨ ਕੌਰ, ਹਾਨਿਆ, ਰਾਜਵੀਰ ਸਿੰਘ ਨੇ ਤੀਸਰਾ ਸਥਾਨ ਅਤੇ ਸੀਨੀਅਰ ’ਚ ਗੁਰਨੂਰ ਕੌਰ, ਸਹਿਜਪ੍ਰੀਤ ਸਿੰਘ, ਗਗਨਦੀਪ ਕੌਰ, ਦੀਪਿੰਦਰ ਸਿੰਘ, ਯੁਵਰਾਨ ਪਰਾਸ਼ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਪ੍ਰਿੰ: ਸ੍ਰੀਮਤੀ ਗਿੱਲ ਨੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਵਿਸ਼ੇਸ਼ ਉਪਰਾਲਿਆਂ ਸਦਕਾ ਵਿਦਿਆਰਥੀਆਂ ਨੇ ਜੇਤੂ ਇਨਾਮ ਹਾਸਲ ਕੀਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News