ਭਲਕੇ 16 ਫਰਵਰੀ ਨੂੰ 11 ਵਜੇ ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਬਾਹਰ ਦਿਆਂਗੇ ਧਰਨਾ-ਸੱਚਰ

4674021
Total views : 5504904

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ ਵਿੱਕੀ ਭੰਡਾਰੀ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨ ਤੇ ਮਜ਼ਦੂਰ ਨਾਲ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੇ ਖਿਲਾਫ ਤੇ ਦੇਸ਼ ਵਿਚਲੀ ਸੁੱਤੀ ਹੋਈ ਤੇ ਮਚਲੀ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ ਦੇਸ਼ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਰੋਸ ਧਰਨਿਆਂ ਦੀ ਕੜੀ ਦੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋ ਲੰਮੇਂ ਸਮੇਂ ਤੋਂ ਸੰਘਰਸ਼ ਵਿੱਡਿਆ ਗਿਆ ਹੈ ਜੋ ਹੁਣ ਫਿਰ ਆਪਣੀ ਚਰਨ ਸੀਮਾਂ ਤੇ ਜਾ ਪਹੁੰਚਿਆ ਹੈ ਪਰ ਕਈ ਲੋਕ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਮੋਰਚੇ ਵਾਲੀ ਥਾਂ ਤੇ ਨਹੀਂ ਪਹੁੰਚ ਸਕਦੇ ਪਰ ਓਹਨਾਂ ਦੀਆਂ ਭਾਵਨਾਵਾਂ ਤੇ ਸ਼ਭ ਇਸ਼ਾਵਾਂ ਕਿਸਾਨੀ ਮੋਰਚੇ ਨਾਲ ਹਨ।

ਸੱਚਰ ਨੇ ਕੀਤੀ ਮੋਦੀ ਸਰਕਾਰ ਵਿਰੁੱਧ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ

 ਇਸ ਲਈ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 16 ਫਰਵਰੀ ਸ਼ੁੱਕਰਵਾਰ ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਦਿਹਾਤੀ ਦਫ਼ਤਰ ਵਿਖੇ ਇਕੱਠੇ ਹੋਣ ਉਪਰੰਤ ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਸ਼ਾਤਮਈ ਰੋਸ ਪ੍ਰਦਸ਼ਨ ਕੀਤਾ ਜਾਵੇਗਾ ਤਾਂ ਜੋ ਇਸ ਕੇਂਦਰ ਦੀ ਗੂੰਗੀ ਬਹਿਰੀ ਸਰਕਾਰ ਦੇ ਕੰਨਾਂ ਤੇ ਵੀ ਜੂੰ ਸਰਕੇ ਤੇ ਸਾਡੀਆਂ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਇਸ ਨਾਲ ਬਲ ਮਿਲ ਸਕੇ ਕਿ ਅੱਜ ਹਰ ਦੇਸ਼ ਵਾਸੀ ਤੁਹਾਡੇ ਨਾਲ ਚਟਾਨ ਵਾਂਗ ਖੜਾ ਹੈ ਸੋ ਮੈਂ ਸਾਰਿਆਂ ਨੂੰ ਖਾਸ ਕਰਕੇ ਹਲਕੇ ਮਜੀਠੇ ਦੇ ਸਮੂਹ ਆਗੂਆਂ ਤੇ ਕਾਂਗਰਸੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਨੇ ਸਮੇਂ ਅਨੁਸਾਰ ਦਿਹਾਤੀ ਕਾਂਗਰਸ ਦੇ ਦਫ਼ਤਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸ ਮੋਕੇ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਕੋਸਲਰ ਨਵਦੀਪ ਸਿੰਘ ਸੋਨਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਆੜਤੀਆ ਸੁੱਖ-ਚੈਨ ਸਿੰਘ ਭੰਗਵਾਂ, ਸ਼ੋਸ਼ਲ ਮੀਡੀਆ ਇੰਚਾਰਜ ਬਲਜੀਤ ਸਿੰਘ ਹੈਪੀ ਵਡਾਲਾ ਤੇ ਹੋਰ ਆਗੂ ਵੀ ਨਾਲ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News