ਅਸਲੀ ਪੁਲਿਸ ਨੇ ਕਾਬੂ ਕੀਤਾ ਵਿਜੀਲੈਸ ਦਾ ਬਣਿਆ ਨਕਲੀ ਡੀ.ਐਸ.ਪੀ

4674120
Total views : 5505088

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖੰਨਾ/ਬੀ.ਐਨ.ਈ ਬਿਊਰੋ 

ਖੰਨਾ ਪੁਲਿਸ ਨੇ ਵਿਜੀਲੈਂਸ  ਦੇ  ਨਕਲੀ ਡੀ.ਐਸ.ਪੀ ਨੂੰ ਗ੍ਰਿਫਤਾਰ ਕੀਤਾ ਹੈਜਿਸ ਦੀ ਪਹਿਚਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਖੰਨਾ ਵਜੋਂ ਹੋਈ। ਮੁਲਜ਼ਮ ਕਈ ਸਾਲਾਂ ਤੋਂ ਫਰਜ਼ੀ ਡੀ.ਐਸ.ਪੀ ਬਣ ਕੇ ਘੁੰਮ ਰਿਹਾ ਸੀ। ਉਸ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਰੰਮੀ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀ.ਐਸ.ਪੀ ਦੱਸਦਾ ਸੀ। ਉਹ ਵੱਖ-ਵੱਖ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੀ। ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਅਫ਼ਸਰਾਂ ਦੇ ਕੋਲ ਬੈਠੇ ਦੇਖਿਆ ਗਿਆ।

ਐਸ.ਐਸ.ਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖਬਰ ਵੱਲੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਮਨਦੀਪ ਸਿੰਘ ਵਿਜੀਲੈਂਸ ਦਾ ਡੀ.ਐਸ.ਪੀ ਦੱਸ ਕੇ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ। ਇਸ ’ਤੇ ਪੁਲਿਸ ਨੇ ਰਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦਾ ਪਛਾਣ ਪੱਤਰ ਵੀ ਮਿਲਿਆ ਹੈ। ਪੁਲਿਸ ਨੇ 16 ਫਰਵਰੀ ਤੱਕ ਰਿਮਾਂਡ ਹਾਸਲ ਕਰ ਲਿਆ ਹੈ। ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਇਸ ਮੁਲਜ਼ਮ ਨੇ ਫਸਾਇਆ ਹੈ ਤਾਂ ਉਹ ਆ ਕੇ ਪੁਲਿਸ ਨੂੰ ਸੂਚਿਤ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News