ਪੁਲਿਸ ਨੇ ਇਰਾਦਾ ਕਤਲ ਕੇਸ ‘ਚ ਲੋੜੀਦੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਪਿਸਟਲ ਤੇ ਜਿੰਦਾ ਰੌਦ ਕੀਤੇ ਬ੍ਰਾਮਦ:ਸ਼ਹਿਰ ਵਿੱਚ ਵਹੀਕਲ ਚੌਰੀ ਕਰਨ ਵਾਲੇ ਸਰਗਰਮ ਗਿਰੋਹ ਦਾ ਕੀਤਾ ਪਰਦਾਫਾਸ਼

4674220
Total views : 5505254

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਥਾਣਾਂ ਰਣਜੀਤ ਐਵੀਨਿਊ ਵਿਖੇ ਦਰਜ ਇਰਾਦਾ ਕਤਲ ਦੇ ਦੋ ਦੋਸ਼ੀਆ ਨੂੰ ਕਾਬੂ ਕਰਕੇ ਉਨਾਂ ਵਲੋ ਵਰਾਦਾਤ ਸਮੇ ਵਰਤਿਆ ਇਕ ਪਿਸਟਲ 32 ਤੇ ਦੋ ਜਿੰਦਾ ਰੌਦ ਤੇ 2 ਖੋਲ ਬ੍ਰਾਮਦ ਕੀਤੇ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮਦੁੱਦੀ ਮਕੁੱਦਮਾ ਉੋਪਰ ਗੋਲੀ ਚਲਾਉਣ ਦੀਵਜ੍ਹਾ ਰੰਜਿਸ਼ ਇਹ ਹੈ ਕਿ ਦੋਸ਼ੀ ਪਾਰਟੀ ਹਾਊਸਿੰਗ ਬੋਰਡ ਕਲੋਨੀ ਵਿੱਚ ਗੱਡੀ ਤੇਜ਼ ਰਫ਼ਤਾਰ ਨਾਲ ਚਲਾਉਂਦੇ ਸੀ, ਜੇ ਮੁਦੱਈ ਰੋਹਿਤ ਨੇ ਇਹਨਾਂ ਨੂੰ ਗੱਡੀ ਤੇਜ਼ ਚਲਾਉਣ ਤੋਂ ਰੋਕਿਆ ਸੀ।

ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਰਵਿੰਦਰ ਸਿੰਘ ਉਰਫ ਰਵੀ ਉਰਫ ਗੀਸੂ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤ ਐਵੀਨਿਊ. ਨੌਸਿਹਰਾ ਮਜੀਠਾ ਰੋਡ, ਅਮ੍ਰਿਤਸਰ ਨੂੰ ਮਿਤੀ 08-02-2024 ਨੂੰ ਗ੍ਰਿਫਤਾਰ ਸੀ ਅਤੇ ਅੱਜ ਮਿਤੀ 15-02-2024 ਨੂੰ ਨਵਕਰਨ ਸਿੰਘ ਉਰਫ ਨਵ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ, ਜਿਲਾ ਅਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਹੈ।

ਗ੍ਰਿਫ਼ਤਾਰ ਦੋਸ਼ੀ ਨਵਕਰਨ ਸਿੰਘ ਉਰਫ ਨਵ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸ ਪਾਸੋਂ ਵਾਰਦਾਤ ਵਿੱਚ ਵਰਤਿਆ ਪਿਸਟਲ 30 ਬੋਰ ਅਤੇ 02 ਜਿੰਦਾ ਰੋਦ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੇ ਦੂਸਰੇ ਸਾਥੀਆਂ ਦੀ ਭਾਲ ਜਾਰੀ ਹੈ, ਜਿੰਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।ਇਸ ਸਮੇ  ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ   ਵੀ ਉਨਾਂ ਨਾਲ ਹਾਜਰ ਸਨ।

ਸ਼ਹਿਰ ਵਿੱਚ ਵਹੀਕਲ ਚੌਰੀ ਕਰਨ ਵਾਲੇ ਸਰਗਰਮ ਗਿਰੋਹ ਦਾ  ਪਰਦਾਫਾਸ਼ ਕਰਕੇ  6 ਮੋਟਰਸਾਇਕਲ, 2 ਐਕਟੀਵਾ, 5 ਮੋਬਾਇਲ ਫੋਨ  ਕੀਤੇ ਬ੍ਰਾਮਦ

ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਦੀ ਟੀਮ ਵੱਲੋਂ ਸ਼ਹਿਰ ਵਿੱਚ ਵਹੀਕਲ ਤੇ ਮੋਬਾਇਲ ਫੋਨ ਚੌਰੀ ਕਰਨ ਵਾਲੇ 02 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 06 ਮੋਟਰਸਾਇਕਲ, 02 ਐਕਟੀਵਾ ਸਮੇਤ 05 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸੂਚਨਾਂ ਦੇ ਅਧਾਰ ਤੇ ਕ੍ਰਿਸਟਲ ਚੌਕ ਦੇ ਖੇਤਰ ਤੋਂ ਇੱਕ ਵਿਅਕਤੀ ਸੰਨੀ ਪੁੱਤਰ ਮੁੱਖਤਾਰ ਸਿੰਘ ਵਾਸੀ ਪਿੰਡ ਸਾਰੰਗੜਾ, ਥਾਣਾ ਲੋਪੋਕੇ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 10-02-2024 ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਕਾਬੂ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਮਜੀਠਾ ਅੰਮ੍ਰਿਤਸਰ ਨੂੰ ਮਿਤੀ 13-02-2024 ਨੂੰ ਕੀਤਾ ਗਿਆ। ਇਹਨਾਂ ਦੀ ਨਿਸ਼ਾਨਦੇਹੀ ਤੇ 05 ਮੋਟਰਸਾਇਕਲ, 02 ਐਕਟੀਵਾ ਸਮੇਤ 05 ਮੋਬਾਇਲ ਫੋਨ ਹੋਰ ਬ੍ਰਾਮਦ ਕੀਤੇ ਗਏ। ਹੁਣ ਤੱਕ ਇਹਨਾਂ ਪਾਸੋਂ ਕੁੱਲ 06 ਮੋਟਰਸਾਇਕਲ, 02 ਐਕਟੀਵਾ ਅਤੇ 05 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

 

 

Share this News