32 ਸਾਲ ਪੁਰਾਣੇ ਅਗਵਾ ਤੇ ਲਾਪਤਾ ਮਾਮਲੇ ‘ਚ ਤਤਕਾਲੀ ਐੱਸ.ਐੱਚ.ਓ ਥਾਣਾ ਸਰਹਾਲੀ ਦੋਸ਼ੀ ਕਰਾਰ :23 ਨੂੰ ਸੁਣਾਈ ਜਾਵੇਗੀ ਸਜ਼ਾ

4673811
Total views : 5504585

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐੱਸ ਏ ਐੱਸ ਨਗਰ /ਬੀ.ਐਨ.ਈ ਬਿਊਰੋ 

ਕਰੀਬ 32 ਸਾਲ ਪੁਰਾਣੇ ਅਗਵਾ ਕਰਨ, ਗੈਰ-ਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਦੇ ਕੇਸ ਵਿਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਸੁਰਿੰਦਰਪਾਲ ਸਿੰਘ, ਜੋ ਕਿ ਤਤਕਾਲੀ ਐੱਸ.ਐੱਚ.ਓ, ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਸੀ । ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 23 ਦਸੰਬਰ ਨੂੰ ਸਜ਼ਾ ਸੁਣਾਉਣ ਦੀ ਤਾਰੀਖ਼ ਨਿਸ਼ਚਿਤ ਕੀਤੀ ਹੈ।

ਜਿੱਥੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮਿਲ ਕੇ ਖਾਣਾ ਅਤੇ ਕੱਪੜੇ ਮੁਹੱਈਆ ਵੀ ਕਰਵਾਏ। ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ।ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਕਈ ਸ਼ਿਕਾਇਤਾਂ, ਟੈਲੀਗਰਾਮ ਅਤੇ ਅਪੀਲਾਂ ਕੀਤੀਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ।ਬਾਅਦ ਵਿਚ, 2003 ਵਿਚ, ਕੁੱਝ ਪੁਲੀਸ ਅਧਿਕਾਰੀਆਂ ਨੇ ਸੁਖਵੰਤ ਕੌਰ ਦੇ ਦਸਤਖ਼ਤ ਖਾਲੀ ਕਾਗ਼ਜ਼ਾਂ ‘ਤੇ ਲਏ ਅਤੇ ਸੁਖਦੇਵ ਸਿੰਘ ਦੀ ਮੌਤ ਦਾ ਸਰਟੀਫਿਕੇਟ ਸੌਂਪਿਆ, ਜਿਸ ਵਿਚ 8 ਜੁਲਾਈ 1993 ਦੀ ਮੌਤ ਦਰਸਾਈ ਗਈ ਸੀ। ਇਸ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਜ਼ਿੰਦਾ ਸੁਲੱਖਣ ਸਿੰਘ ਦੇ ਨਾਲ ਹੀ ਹਰੀਕੇ ਨਹਿਰ ਵਿਚ ਸੁੱਟ ਦਿੱਤੀ ਗਈ।

ਅੱਜ ਦੇ ਫ਼ੈਸਲੇ ਦੀ ਮਹੱਤਤਾ

ਅਦਾਲਤ ਨੇ ਹੁਣ 23 ਦਸੰਬਰ ਨੂੰ ਸਜ਼ਾ ਸੁਣਾਉਣ ਲਈ ਤਰੀਖ ਨਿਸ਼ਚਿਤ ਕੀਤੀ ਹੈ। ਇਸ ਕੇਸ ਦੇ ਮੁਲਜ਼ਮ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਲੜਾ ਹੱਤਿਆ ਕੇਸ ‘ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਇੱਕ ਹੋਰ ਕੇਸ ‘ਚ ਵੀ 10 ਸਾਲ ਦੀ ਕੈਦ ਭੁਗਤ ਰਹੇ ਹਨ। ਅਦਾਲਤ ਦਾ ਇਹ ਫ਼ੈਸਲਾ 32 ਸਾਲ ਪੁਰਾਣੇ ਮਾਮਲੇ ਨੂੰ ਅੰਜਾਮ ਤੱਕ ਲੈ ਕੇ ਜਾਵੇਗਾ ਪਰ ਇਸ ਦੇ ਨਾਲ ਹੀ ਪੰਜਾਬ ਦੇ ਉਸ ਕਾਲੇ ਦੌਰ ਵਿਚ ਹੋਈ ਉਥੱਲ ਪਥੱਲ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਲਈ ਇਨਸਾਫ਼ ਦੀ ਜਿੱਤ ਵਜੋਂ ਵੀ ਯਾਦ ਕੀਤਾ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News