ਐੱਸਐਚਓ ਵਜੋਂ ਤੈਨਾਤ ਇੰਸਪੈਕਟਰ ਦੀ ਸਾਈਲੈਂਟ ਅਟੈਕ ਆਉਣ ਨਾਲ ਮੌਤ!ਹਾਈ ਕੋਰਟ ਤੋਂ ਸਰਕਾਰੀ ਕੰਮ ਕਰ ਕੇ ਆ ਰਹੇ ਸਨ ਵਾਪਸ

4673824
Total views : 5504608

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਰੀਦਕੋਟ/ਬੀ.ਐਨ.ਈ ਬਿਊਰੋ 

ਫਰੀਦਕੋਟ ਦੇ ਥਾਣਾ ਸਦਰ ਵਿਚ ਐੱਸਐਚਓ ਵਜੋਂ ਤੈਨਾਤ ਇੰਸਪੈਕਟਰ ਬਲਜੀਤ ਸਿੰਘ ਦੀ ਸਾਈਲੈਂਟ ਅਟੈਕ ਆਉਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਥਾਣਾ ਸਦਰ ਵਿੱਚ ਮਹੌਲ ਬਹੁਤ ਗਮਗੀਨ ਹੋ ਗਿਆ। 

ਜਾਣਕਾਰੀ ਮੁਤਾਬਿਕ ਇੰਸਪੈਕਟਰ ਬਲਜੀਤ ਸਿੰਘ ਸਰਕਾਰੀ ਕੰਮ ਸੰਬੰਧੀ ਕੱਲ੍ਹ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਗਏ ਸਨ ਅਤੇ ਕੰਮ ਨਿਬੇੜ ਕੇ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਬੀਪੀ ਵਧਣ ਦੀ ਸ਼ਿਕਾਇਤ ਤੋਂ ਬਾਅਦ ਸਾਈਲੈਂਟ ਅਟੈਕ ਆ ਗਿਆ ਅਤੇ ਜਦ ਉਨ੍ਹਾਂ ਦੀ ਤਬੀਅਤ ਖ਼ਰਾਬ ਦੇ ਚਲਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

ਉਨ੍ਹਾਂ ਦੇ ਸਹਿਯੋਗੀ ਰਹੇ ਸਹਾਇਕ ਥਾਣਾ ਮੁਖੀ ਸਤਪਾਲ ਸਿੰਘ ਨੇ ਕਿਹਾ ਕਿ ਇੰਸਪੈਕਟਰ ਬਲਜੀਤ ਸਿੰਘ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੇ ਹਰ ਕੰਮ ਵਿੱਚ ਆਪਣੇ ਸਟਾਫ ਦਾ ਸਹਿਯੋਗ ਕੀਤਾ ਅਤੇ ਹਰ ਇੱਕ ਕੰਮ ਖੁਦ ਅੱਗੇ ਆ ਕੇ ਕਰਦੇ ਰਹੇ।

ਬਲਜੀਤ ਸਿੰਘ ਜਟਾਣਾ ਮੁਕਤਸਰ ਦੇ ਪਿੰਡ ਪੰਨੀ ਵਾਲਾ ਫੱਤਾ ਦੇ ਵਸਨੀਕ ਸਨ ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਹੋਰ ਉੱਚ ਪੁਲੀਸ ਅਧਿਕਾਰੀਆਂ ਨੇ ਬਲਜੀਤ ਸਿੰਘ ਜਟਾਣਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਮੌਕੇ ਪੁਲੀਸ ਦੀ ਇੱਕ ਟੁਕੜੀ ਨੇ ਉਹਨਾਂ ਨੂੰ ਸਲਾਮੀ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News