Total views : 5504603
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਨਗਰ ਪੰਚਾਇਤ ਰਾਜਾ ਸਾਂਸੀ ਵਿਖੇ ਹੋ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਰਾਜਾ ਸਾਸੀ ਵਿਖੇ ਪਿੰਕ ਬੂਥ ਸਥਾਪਿਤ ਕੀਤਾ ਗਿਆ ਹੈ ਇਸ ਬੂਥ ਤੇ ਸਾਰਾ ਪੋਲਿੰਗ ਸਟਾਫ ਮਹਿਲਾਵਾਂ ਦਾ ਹੀ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਲੋਪੋਕੇ ਸ੍ਰੀਮਤੀ ਗੁਰ ਸਿਮਰਨ ਕੌਰ ਨੇ ਦੱਸਿਆ ਕਿ ਇਸ ਬੂਥ ਵਿਖੇ ਜਿਆਦਾਤਰ ਮਹਿਲਾਵਾਂ ਦੇ ਵੋਟ ਰਜਿਸਟਰਡ ਹਨ ਇਸ ਲਈ ਇਸ ਬੂਥ ਨੂੰ ਪਿੰਕ ਬੂਥ ਘੋਸ਼ਿਤ ਕੀਤਾ ਗਿਆ ਹੈ।
ਐਸਡੀਐਮ ਵੱਲੋਂ ਲੋਪੋਕੇ ਵਿਖੇ ਬਣਾਏ ਗਏ ਬੂਥਾਂ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਉਸ ਸਮੇਂ ਸਿਰ ਆਪਣੀ ਡਿਊਟੀ ਤੇ ਹਾਜ਼ਰ ਹੋਣ। ਉਹਨਾਂ ਕਿਹਾ ਕਿ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਚੋਣਾਂ ਕਰਵਾਈਆ ਜਾਣਗੀਆਂ। ਉਨ੍ਹਾ ਦਸਿਆ ਕਿ ਰਾਜਾ ਸਾਂਸੀ ਵਿਖੇ 13 ਵਾਰਡਾ ਵਿੱਚ ਚੋਣ ਕਰਵਾਈ ਜਾਣੀ ਹੈ ਅਤੇ ਇਸ ਸਬੰਧੀ 13 ਹੀ ਬੂਥ ਬਣਾਏ ਗਏ ਹਨ।
ਉਨਾਂ ਕਿਹਾ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਤਾ ਜ਼ੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-