ਵਧਾਇਕ ਕੰਵਰਵਿਜੈਪ੍ਰਤਾਪ ਦੀ ਨਰਾਜਗੀ ਨਿਗਮ ਚੋਣਾਂ ਦੌਰਾਨ ਅੰਮ੍ਰਿਤਸਰ ‘ਚ ਆਪ ‘ਤੇ ਪਈ ਭਾਰੀ

4731021
Total views : 5600049

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਵਿੱਚ ਨਗਰ ਨਿਗਮਾਂ ਤੇ ਨਗਰ ਪੰਚਾਇਤਾ ਦੀਆਂ ਹੋਈਆਂ ਚੋਣਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੀਆ 43 ਵਾਰਡਾਂ ‘ਚ ਕਾਂਗਰਸ ਦੇ ਕੌਸਲਰ ਜਿੱਤਣ ਨਾਲ ਗੁਰੂ ਨਗਰੀ ਦੇ ਮੇਅਰ ਦੀ ਸੇਵਾ ਕਿਸੇ ਕਾਂਗਰਸ ਦੇ ਕਿਸੇ ਕੌਸਲਰ ਨੂੰ ਮਿਲਣੀ ਲਗਭਗ ਤੈਅ ਚੁੱਕੀ ਹੈ।

43 ਕੌਸਲਰ ਜਿਤਾਅ ਚੁੱਕੀ ਕਾਂਗਰਸ ਦਾ ਮੇਅਰ ਬਨਣਾ ਤੈਅ

ਕਿਉਕਿ 85 ਵਿੱਚੋ ਸਤਾਧਾਰੀ ਆਪ ਨੂੰ ਕੇਵਲ 24, ਭਾਜਪਾ ਨੂੰ 9 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਮਿਲੀਆ ਹਨ ਅਤੇ ਬਾਕੀ ਅਜਾਦ ਉਮੀਦਵਾਰ ਜਿੱਤੇ ਹਨ।’ਆਪ’ ਨੂੰ ਬਹੁਮਤ ਨਾ ਮਿਲਣਾ ਗਲਤ ਤਰੀਕੇ ਨਾਲ ਵੰਡੀਆ ਟਿਕਟਾ ਦੇ ਦੋਸ਼ ਲਗਾਉਣ ਵਾਲੇ ਹਲਕਾ ਉਤਰੀ ਤੋ ਆਪ ਦੇ ਵਧਾਇਕ ਕੰਵਰਵਿਜੈਪ੍ਰਤਾਪ ਦੀ ਨਰਾਜਗੀ ਤੇ ਉਨਾਂ ਵਲੋ ਨਿਗਮ ਚੋਣਾਂ ਦੌਰਾਨ ਇਹ ਦਾਅਵਾ ਕਰਨਾ ਕਿ ਜੇਕਰ ਇਸ ਸਮੇ ਪੂਰੇ ਪੰਜਾਬ ਵਿੱਚ ਚੋਣਾਂ ਕਰਾਈਆ ਜਾਣ ਤਾਂ ਇਕ ਵੀ ਸੀਟ ਨਹੀ ਮਿਲਣੀ ਦੇ ਦਿੱਤੇ ਬਿਆਨ ਨੂੰ ਲੋਕਾਂ ਵਲੋ ਸਹੀ ਮੰਨੇ ਜਾਣ ਵਜੋ ਵੇਖਿਆ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News