ਅੰਮ੍ਰਿਤਸਰ ਸ਼ਹਿਰ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਸੁਰੂ ਕੀਤਾ ਗਿਆ ਨਾਈਟ ਡੋਮੀਨੇਸ਼ਨ ਦੇ ਨਾਲ ਚੈਕਿੰਗ ਦਾ ਸਪੈਸ਼ਲ ਅਪਰੇਸ਼ਨ

4673812
Total views : 5504588

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਸ਼ਾਤੀ ਅਤੇ ਕਾਨੂੰਨ ਵਿਵੱਸਥਾ ਨੂੰ ਬਣਾਈ ਰੱਖਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਪਹਿਲਾਂ ਤੋਂ ਚੱਲ ਰਹੇ ਵੱਖ-ਵੱਖ ਅਪਰੇਸ਼ਨਾਂ ਤੋਂ ਇਲਾਵਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ. ਪੀ. ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ. ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ਼੍ਰੀ ਜਗਜੀਤ ਸਿੰਘ ਵਾਲੀਆ, ਡੀ.ਸੀ.ਪੀ. ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਮੂਹ ਏ.ਡੀ.ਸੀ.ਪੀਜ਼, ਏ.ਸੀ.ਪੀਜ਼ ਅਤੇ ਮੁੱਖ ਅਫਰਾਨ ਥਾਣਾ ਅਤੇ ਇੰਚਾਂਰਜ਼ ਚੌਕੀਆਂ ਤੇ ਯੂਨਿਟ ਸਟਾਫਾ, ਪੀ.ਸੀ.ਆਰ ਸਮੇਤ ਪੁਲਿਸ ਫੋਰਸ ਵੱਲੋਂ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਵੱਖ-ਵੱਖ ਏਰੀਆਂ ਦੇ ਅੰਦਰੂਨੀ ਅਤੇ ਬਾਹਰੀ 75 ਪੁਆਇੰਟਾਂ ਤੇ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੇ ਨਾਲ ਸਪੈਸ਼ਲ ਅਪਰੇਸ਼ਨ ਸੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਸਪੈਸ਼ਲ ਨਾਕਾਬੰਦੀ/ਗਸ਼ਤ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਉਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਇਹ ਨਾਈਟ ਡੋਮੀਨੇਸ਼ਨ ਲਗਾਤਾਰ ਜਾਰੀ ਰਹੇਗਾ।

ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੇ ਰੋਜਾਨਾ ਨਾਈਟ ਡੋਮੀਨੇਸ਼ਨ ਸਪੈਸ਼ਲ ਅਪਰੇਸ਼ਨ ਵਿੱਚ ਥਾਣਿਆਂ-ਚੌਕੀਆਂ ਦੀ ਪੁਲਿਸ, ਪੀ.ਸੀ.ਆਰ ਅਤੇ ਸਟਾਫਾਂ ਦੀ ਪੁਲਿਸ ਅਤੇ ਸੀਨੀਅਰ ਅਫਸਰਾਨ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਜੋ ਇਹ ਨਾਈਟ ਡੋਮੀਨੇਸ਼ਨ ਰੋਜਾਨਾ ਜਾਰੀ ਰਹੇਗਾ ਅਤੇ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੋਰਾਨ ਪੂਰੀ ਫੋਰਸ ਨੂੰ ਚੌਕੰਨੇ ਰਹਿ ਕੇ ਸਖਤੀ ਨਾਲ ਚੈਕਿੰਗ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸਤੋਂ ਇਲਾਵਾ ਪੁਲਿਸ ਪਾਰਟੀਆਂ ਵੱਲੋਂ ਸਿਵਲ ਡਰੈਸ ਅਤੇ ਯੂਨੀਫਾਰਮ ਦੇ ਵਿੱਚ ਆਪਸੀ ਗਰੁੱਪ ਬਣਾ ਕੇ ਇਸ ਤਰੀਕੇ ਨਾਲ ਸਪੈਸ਼ਲ ਓਪਰੇਸ਼ਨ ਚਲਾਏ ਜਾ ਰਹੇ ਹਨ, ਜਿਹੜੇ ਮਾੜੇ ਅਨਸਰ ਪੁਲਿਸ ਦੀ ਵਰਦੀ ਵਿੱਚ ਆਮਦ ਨੂੰ ਦੇਖ ਕੇ ਭੱਜ ਜਾਂਦੇ ਸਨ, ਹੁਣ ਸਿਵਲ ਵਰਦੀ ਵਿੱਚ ਕਰਮਚਾਰੀ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਮਾੜੇ ਅਨਸਰਾਂ ਤੇ ਨਜ਼ਰ ਰੱਖ ਕੇ ਵਰਦੀ ਵਾਲੇ ਮੁਲਾਜ਼ਮਾ ਨਾਲ ਤਾਲਮੇਲ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।ਮਿਤੀ 17-12-2024 ਦੀ ਬੀਤੀ ਰਾਤ ਨੂੰ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਰਾਉਂਡ-ਅੱਪ ਕਰਕੇ 16 ਵਿਅਕਤੀਆਂ ਖਿਲਾਫ਼ ਜੁਰਮ ਰੋਕੂ ਕਾਰਵਾਈ ਕੀਤੀ ਗਈ ਅਤੇ 172 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ 207 ਮੋਟਰ ਵਹੀਕਲ ਐਕਟ ਤਹਿਤ 32 ਵਹੀਕਲਾਂ ਨੂੰ ਇੰਪਾਉਂਡ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News