ਐਸ.ਐਚ.ਓ ਨੂੰ ਵਧਾਇਕ ਦਾ ਕਹਿਣਾ ਨਾ ਮੰਨਣਾਂ ਪਿਆ ਮਹਿੰਗਾ!ਮੁੱਅਤਲ ਕਰਕੇ ਕੀਤਾ ਲਾਈਨ ਹਾਜਰ

4673846
Total views : 5504653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਵਿਧਾਇਕ ਦੀ ਸ਼ਿਕਾਇਤ ‘ਤੇ ਥਾਣਾ ਸਦਰ ਦੇ ਇੰਚਾਰਜ ਨੂੰ ਮੁਅੱਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਿਧਾਇਕ ਸੁਖਬੀਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਮੋੜ ਦੇ ਇੰਚਾਰਜ ਖਿਲਾਫ ਇਹ ਕਦਮ ਚੁੱਕਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮੌੜ ਮੰਡੀ ਦੇ ਵਾਰਡ ਨੰਬਰ 1 ਵਿੱਚ ਨਗਰ ਪੰਚਾਇਤ ਦੀ ਜ਼ਿਮਨੀ ਚੋਣ ਸਬੰਧੀ ਵਿਧਾਇਕ ਸੁਖਬੀਰ ਸਿੰਘ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ੁੱਕਰਵਾਰ ਰਾਤ ਨੂੰ ਐਸ.ਐਚ.ਓ. ਮੌੜ ਮੰਡੀ ਜਗਦੇਵ ਸਿੰਘ ਨੂੰ  ਮੌਕੇ ’ਤੇ ਪੁੱਜਣ ਲਈ ਕਿਹਾ ਗਿਆ। ਇਸ ਤੋਂ ਬਾਅਦ ਵੀ ਐੱਸ.ਐੱਚ.ਓ. ਮੌਕੇ ‘ਤੇ ਨਹੀਂ ਪਹੁੰਚੇ।

ਵਿਧਾਇਕ ਨੇ ਇਸ ਦੀ ਸ਼ਿਕਾਇਤ ਐਸਐਸਪੀ ਬਠਿੰਡਾ ਨੂੰ ਦਿੱਤੀ। ਇਸ ਮਾਮਲੇ ਵਿੱਚ ਐਸ.ਐਸ.ਪੀ ਬਠਿੰਡਾ ਨੇ ਫੌਰੀ ਕਾਰਵਾਈ ਕਰਦਿਆਂ ਡਿਊਟੀ ‘ਚ ਅਣਗਹਿਲੀ ਲਈ ਐੱਸ.ਐੱਚ.ਓ. ਜਗਦੇਵ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News