Total views : 5504614
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: ਸੇਵਾਮੁਕਤ ਲੈਫ਼: ਕਰਨਲ ਸ: ਰਜਿੰਦਰ ਸਿੰਘ ਨਾਗੀ ਦੇ ਸਪੁੱਤਰ ਅਤੇ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਨਾਗੀ ਵੱਲੋਂ ਅੱਜ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਕੌਂਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਪ੍ਰੋ: ਅਮਰੀਕ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਚੋਪੜਾ ਦੀ ਮੌਜ਼ੂਦਗੀ ’ਚ ਦੱਸਿਆ ਕਿ ਸ: ਮਾਹਣਾ ਸਿੰਘ ਨਾਗੀ ਦਾ ਸਮੁੱਚਾ ਪਰਿਵਾਰ ਉਨ੍ਹਾਂ ਦੀ ਯਾਦ ’ਚ ਲੋਕ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸ: ਨਾਗੀ ਦੇ ਵੰਸ਼ਜ਼ ਸ੍ਰੀ ਜਤਿੰਦਰ ਨਾਗੀ ਅਤੇ ਟਰੱਸਟੀਆਂ ਵੱਲੋਂ ਸਾਲ-2016 ’ਚ ਇਹ ਸ: ਮਾਹਣਾ ਸਿੰਘ ਰਾਮਗੜ੍ਹੀਆ ਧਰਮਸ਼ਾਲਾ ਦੀ ਮਾਲਕੀ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਨੂੰ ਸੌਂਪੀ ਗਈ ਸੀ। ਜਿੱਥੇ ਗਵਰਨਿੰਗ ਕੌਂਸਲ ਅਧੀਨ ਹੁਣ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਸ: ਮਾਹਣਾ ਸਿੰਘ ਰਾਮਗੜ੍ਹੀਆ ਅਤੇ ਉਨ੍ਹਾਂ ਦੇ ਸਮੂੰਹ ਪਰਿਵਾਰ ਦੀ ਯਾਦ ’ਚ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ: ਰਜਿੰਦਰ ਨਾਗੀ ਨੇ ਬ੍ਰਿਟਿਸ਼ ਰਾਜ ਵੇਲੇ ਹੋਏ ਦੂਸਰੇ ਵਿਸ਼ਵ ਯੁੱਧ ’ਚ ਦੁਸ਼ਮਣਾਂ ਨਾਲ ਟਾਕਰਾ ਲੈਂਦਿਆ ਉੱਚ ਕੋਟੀ ਦੇ ਸਿਪਾਹੀ ਹੋਣ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਦਲੇਰ ਤੇ ਦਰਿਆਦਿਲ ਇਨਸਾਨ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਮਾਹਣਾ ਸਿੰਘ ਟਰੱਸਟ ਦੀ ਜ਼ਮੀਨ-ਜਾਇਦਾਦ ਸਮੇਤ ਕਾਲਜ ਕੌਂਸਲ ਨੂੰ ਸੌਂਪੀ ਤਾਂ ਉਨ੍ਹਾਂ ਦੀ ਚਿੰਤਾ ਸੀ ਕਿ ਲੜਕੀਆਂ ਦੀ ਪੜ੍ਹਾਈ ਸਬੰਧੀ ਖੋਲ੍ਹੀ ਇਹ ਸੰਸਥਾ ਹਮੇਸ਼ਾਂ ਕਾਰਜਸ਼ੀਲ ਰਹੇ, ਜੋ ਕਿ ਉਨ੍ਹਾਂ ਵੱਲੋਂ ਕੀਤੇ ਗਏ ਅਹਿਦ ਮੁਤਾਬਕ ਅੱਜ ਵੀ ਸ਼ਾਨੋ-ਸ਼ੌਕਤ ਨਾਲ ਇਹ ਵਿੱਦਿਅਕ ਸੰਸਥਾ ਆਪਣੇ ਮੰਤਵ ਦੀ ਪੂਰਤੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਕਾਲਜ ਵਿਖੇ ਪੁੱਜਣ ’ਤੇ ਪ੍ਰਿੰ: ਡਾ. ਚੋਪੜਾ ਨੇ ਸ: ਛੀਨਾ, ਸ੍ਰੀ ਨਾਗੀ ਅਤੇ ਉਨ੍ਹਾਂ ਦੇ ਸਮੂੰਹ ਪਰਿਵਾਰਕ ਮੈਂਬਰਾਂ ਨੂੰ ਫੁੱਲਾਂ ਗੁਲਦਸਤਾ ਭੇਂਟ ਕੀਤਾ ਅਤੇ ਕਾਲਜ ਵਿਖੇ ਉਕਤ ਲੈਬ ਦੇ ਉਦਘਾਟਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਬ ਦੇ ਸਥਾਪਿਤ ਹੋਣ ਨਾਲ ਲੜਕੀਆਂ ਕੰਪਿਊਟਰ ਤਕਨੀਕ ਨਾਲ ਜੁੜਨੀਆਂ। ਇਸ ਉਪਰੰਤ ਸ੍ਰੀ ਜਤਿੰਦਰ ਨਾਗੀ ਨੇ ਆਪਣੇ ਪਰਿਵਾਰ ਸਮੇਤ ਖ਼ਾਲਸਾ ਕਾਲਜ ਦਾ ਦੌਰਾ ਵੀ ਕੀਤਾ, ਜਿੱਥੇ ਸ: ਛੀਨਾ ਨੇ ਸਿਰੋਪਾਓ ਅਤੇ ਖਾਲਸਾ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕੀਤਾ।
ਇਸ ਮੌਕੇ ਸ੍ਰੀ ਨਾਗੀ ਨੇ ਕਾਲਜ ਦੀ ਫੇਰੀ ਦੌਰਾਨ ਕਾਲਜ ਕੈਂਪਸ, ਸਿੱਖ ਇਤਿਹਾਸ ਖੋਜ ਕੇਂਦਰ ਅਤੇ ਹੋਰਨਾਂ ਵਿਭਾਗਾਂ ਨੂੰ ਵੇਖਿਆ ਅਤੇ ਮਨਮੋਹਕ ਇਮਾਰਤ ਦੇ ਭਵਨ ਕਲਾ ਨਮੂਨੇ ਦੀ ਸ਼ਲਾਘਾ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-