ਬ੍ਰਿਟਿਸ਼ ਸਿੱਖ ਕੌਂਸਲ ਦੇ ਦਿਉਲ ਦਾ ਵੀਜ਼ਾ ਰੱਦ ਕਰਨਾ ਸਿੱਖਾਂ ਨਾਲ ਵਿਤਕਰਾ-ਬਾਪੂ ਗੁਰਚਰਨ ਸਿੰਘ

4674508
Total views : 5505668

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਬ੍ਰਿਟਿਸ਼ ਸਿੱਖ ਕੌਂਸਲ ਦੇ ਚੇਅਰਮੈਨ ਤਰਸੇਮ ਸਿੰਘ ਦਿਉਲ ਜੋ ਪਿਛਲੇ 22 ਸਾਲਾਂ ਤੋਂ ਭਾਰਤ ਦੇ ਵੱਖ ਵੱਖ ਸੁਬਿਆਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਸ਼ਿਕਲੀਘਰ ਸਿੱਖਾਂ ਅਤੇ ਸਮਾਜ ਦੇ ਹਰ ਵਰਗ ਦੀ ਸੇਵਾ ਕਰ ਰਹੇ ਹਨ ਉਨ੍ਹਾ ਦਾ ਵੀਜ਼ਾ ਜੋ ਕਿ 2028 ਤੱਕ ਸੀ ਕੇਂਦਰ ਸਰਕਾਰ ਨੇ ਬਿਨਾ ਕਾਰਨ ਦੱਸੇ ਰੱਦ ਕੀਤੇ ਜਾਣ ਦੀ ਕਾਰਵਾਈ ਨੂੰ ਬਾਪੂ ਗੁਰਚਰਨ ਸਿੰਘ ਨੇ ਸਿੱਖਾਂ ਨਾਲ ਵਿਤਕਰਾ ਦੱਸਿਆ ਹੈ।
ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਦਿਉਲ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋੜ ਵੰਦ ਸ਼ਿਕਲੀਘਰ ਸਿੱਖਾਂ ਨੂੰ ਵੱਖ ਵੱਖ ਕਿਸਮ ਦੇ ਰੋਜ਼ਗਾਰ ਖੁਲਵਾ ਕੇ ਅਤੇ ਮਕਾਨ ਬਣਵਾ ਕੇ ਦਿੱਤੇ ਹਨ ਤੇ ਪਾਣੀ ਦੀ ਸਮੱਸਿਆ ਹੱਲ ਕਰਨ ਸਮਾਜ ਦੇ ਹਰ ਵਰਗ ਲਈ 800 ਖੁਹ ਸਥਾਪਿਤ ਕੀਤੇ ਸਨ। ਜਰੂਰਤਮੰਦ ਲੋਕਾਂ ਦੇ ਬੱਚਿਆਂ ਦੇ ਵਿਆਹ ਕਰਨ ਦੇ ਇਲਾਵਾ ਉਨ੍ਹਾਂ ਦੀ ਪੜ੍ਹਾਈ ਲਈ ਸਕੂਲ ਬਣਵਾਏ ਹਨ।ਜੋ ਜ਼ੁੰਮੇਵਾਰੀ ਸਰਕਾਰ ਦੀ ਬਣਦੀ ਸੀ ਉਹ ਕਾਰਜ ਬ੍ਰਿਟਿਸ਼ ਸਿੱਖ ਕੌਂਸਲ ਨੇ ਕੀਤੇ ਹਨ।
ਜਿਨ੍ਹਾ ਇਲਾਕਿਆਂ ਵਿੱਚ ਗੁਰਦੁਆਰਾ ਸਾਹਿਬ ਨਹੀ ਸਨ ਉੱਥੇ ਗੁਰਦੁਆਰੇ ਉਸਾਰ ਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਅੰਮ੍ਰਿਤ ਛਕਾ ਕੇ ਨਸ਼ਾ ਮੁਕਤ ਸਮਾਜ ਬਣਾਇਆ ।ਇਸ ਸਾਰੇ ਕਾਰਜ ਲਈ ਸਰਕਾਰ ਕੋਲੋ ਕੋਈ ਮਦਦ ਨਹੀ ਲਈ ਬਲਕਿ ਕਾਨੂੰਨ ਅਨੁਸਾਰ ਵਿਦੇਸ਼ਾਂ ਤੋਂ ਕਰੋੜਾਂ ਦਾ ਦਾਨ ਇਕੱਠਾ ਕਰਕੇ ਜਿੱਥੇ ਲੋੜਵਦਾਂ ਦੀ ਮਦਦ ਕੀਤੀ ਭਾਰਤ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਕੇ ਇਲਾਕੇ ਨੂੰ ਖੁਸ਼ਹਾਲ ਕੀਤਾ।ਇਸਦੇ ਇਲਾਵਾ ਕਿਸਾਨ ਮੋਰਚੇ ਦੌਰਾਨ ਸਿੰਘੂ ਬਾਡਰ ਤੇ ਜਨਤਾ ਲਈ ਲੰਗਰ ਲਗਾਏ ।ਅੱਜ ਕਿਸਾਨ ਜਥੇਬੰਦੀਆਂ ਨੂੰ ਦਿਓਲ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਦਿਉਲ ਨੇ ਕਪੁਰਥਲਾ ਜ਼ਿਲ੍ਹੇ ਵਿੱਚ ਸਰਕਾਰ ਤੋਂ ਮਾਨਤਾ ਲੈਣ ਉਪਰੰਤ ਪੰਜਾਬ ਦੇ ਬੱਚਿਆਂ ਲਈ ਵਿਸ਼ਵ ਪੱਧਰ ਦਾ ਸਕੂਲ ਖੋਲਿਆ ਹੈ ਜਿੱਥੇ ਘੱਟ ਖ਼ਰਚੇ ਤੇ ਆਧੁਨਿਕ ਸਹੂਲਤਾ ਨਾਲ ਵਿਦਿਆ ਦੇਣ ਦਾ ਪ੍ਰਬੰਧ ਹੈ।ਉਨ੍ਹਾਂ ਕਿਹਾ ਕਿ ਤਰਸੇਮ ਸਿੰਘ ਦਿਉਲ ਵੱਲੋਂ ਕੀਤੇ ਜਾ ਰਹੇ ਕਾਰਜ ਕਾਨੂੰਨੀ ਮਾਪਦੰਡ ਦੇ ਘੇਰੇ ਵਿੱਚ ਆਉਂਦੇ ਹਨ ਅਤੇ ਉਨ੍ਹਾ ਵੱਲੋਂ ਵਿਦੇਸ਼ਾਂ ਤੋਂ ਇਕੱਠੇ ਕੀਤੇ ਵਿਦੇਸ਼ੀ ਧਨ ਅਤੇ ਉਸਦੇ ਖਰਚ ਦੇ ਹਿਸਾਬ ਦਾ ਹਰ ਸਾਲ ਚਾਰਟਿਡ ਅਕਾਊਂਟੈਂਟ ਵੱਲੋਂ ਨਿਰਿਖਣ ਕੀਤਾ ਜਾਂਦਾ ਹੈ।
ਇਸਦੇ ਬਾਵਜੂਦ ਸਰਕਾਰ ਵੱਲੋਂ ਬਿਨਾ ਕਾਰਣ ਦੱਸੇ ਉਨ੍ਹਾਂ ਦਾ ਵੀਸਾ ਰੱਦ ਕਰਨਾ ਇਤਰਾਜ਼ ਯੋਗ ਅਤੇ ਨਿੰਦਣ ਵਾਲੀ ਇਕਤਰਫਾ ਕਾਰਵਾਈ ਹੈ।ਜਿਸਨੂੰ ਸਿੱਖਾਂ ਦੇ ਨਾਲ ਵਿਤਕਰੇ ਅਤੇ ਸਾਜ਼ਿਸ਼ ਦੇ ਹੇਠ ਧਰਮ ਤੇ ਹਮਲੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।ਬਾਪੂ ਗੁਰਚਰਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਰਸੇਮ ਸਿੰਘ ਦਿਉਲ ਦਾ ਰੱਦ ਕੀਤਾ ਵੀਜਾ ਤੁਰੰਤ ਬਹਾਲ ਕੀਤਾ ਜਾਵੇ।
Share this News