Total views : 5505362
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖਾਲਸਾ ਕਾਲਜ ਦੇ ਬੈਚਲਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀ ਸ: ਜਸਕੀਰਤ ਸਿੰਘ ਨੇ ਪੱਤਰਕਾਰੀ ਅਤੇ ਜਨ ਸੰਚਾਰ ’ਚ ਯੂ. ਜੀ. ਸੀ. ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਉਹ 2019 ’ਚ ਪਾਸ ਆਊਟ ਹੋ ਕੇ ਇਸ ਸਮੇਂ ਕਾਲਜ ਵਿਖੇ ਹੀ ਬਤੌਰ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਹਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ: ਜਸਕੀਰਤ ਸਿੰਘ ਨੂੰ ਵਧਾਈ ਦਿੰਦਿਆਂ ਵਿਭਾਗ ਦੇ ਮੁਖੀ ਅਤੇ ਫੈਕਲਟੀ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ’ਚ ਉਨ੍ਹਾਂ ਦੇ ਸਫ਼ਰ ’ਚ ਹਮੇਸ਼ਾਂ ਮਦਦ ਲਈ ਸਹਿਯੋਗੀ ਰਹਿੰਦਾ ਹੈ। ਇਸ ਮੌਕੇ ਵਿਭਾਗ ਮੁੱਖੀ ਸਾਨੀਆ ਅਰੋੜਾ ਨੇ ਸ: ਜਸਕੀਰਤ ਨੂੰ ਵਧਾਈ ਦਿੰਦਿਆਂ ਉਸ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ: ਜਸਕੀਰਤ ਸਿੰਘ ਨੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਆਪਣੇ ਸਾਥੀ ਅਧਿਆਪਕਾਂ ਦਾ ਧੰਨਵਾਦ ਕੀਤਾ ਕਿ ਉਸ ਨੂੰ ਕਾਲਜ ਵਿਖੇ ਅਕਾਦਮਿਕ ਮਾਹੌਲ ਮਿਲਿਆ, ਜਿਸ ਕਰਕੇ ਉਹ ਇਹ ਪ੍ਰੀਖਿਆ ਪਾਸ ਕਰਨ ’ਚ ਕਾਮਯਾਬ ਹੋਇਆ ਹੈ।