Total views : 5505409
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਚਵਿੰਡਾ ਦੇਵੀ ਦੇ ਵਸਨੀਕ ਸਵਰਗੀ ਵਿਨੋਦ ਭੰਡਾਰੀ ਜਿਹੜੇ ਕਿ ਸੰਖੇਪ ਬਿਮਾਰੀ ਉਪਰੰਤ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਵਿਸ਼ੇਸ਼ ਰੂਪ ਤੇ ਉਨ੍ਹਾਂ ਦੀ ਗ੍ਰਹਿ ਚਵਿੰਡਾ ਦੇਵੀ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਵ: ਵਿਨੋਦ ਭੰਡਾਰੀ ਦੇ ਪੁੱਤਰਾ ਅਸੀਸ ਭੰਡਾਰੀ, ਵਿੱਕੀ ਭੰਡਾਰੀ ਅਤੇ ਭੰਡਾਰੀ ਪਰਿਵਾਰ ਨਾਲ ਡੂੰਘੀ ਹਮਦਰਦੀ ਜਾਹਿਰ ਕੀਤੀ।
ਉਨ੍ਹਾਂ ਨੇ ਭੰਡਾਰੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਹਮੇਸ਼ਾ ਭੰਡਾਰੀ ਪਰਿਵਾਰ ਨਾਲ ਖੜੀ ਹੈ। ਇਸ ਮੌਕੇ ਜੱਗਾ ਮਜੀਠਾ ਨਾਲ ਆਪ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੱਥੂਨੰਗਲ ਅਤੇ ਰਾਜਬੀਰ ਸਿੰਘ ਰੋੜੀ ਤੋਂ ਇਲਾਵਾ ਕੁਲਦੀਪ ਸ਼ਰਮਾਂ, ਜਸਪਾਲ ਸ਼ਰਮਾਂ, ਸੰਦੀਪ ਸ਼ਰਮਾਂ, ਬਿੱਲਾ ਮੈਬਰ, ਭੋਲਾ, ਸੋਨੂੰ ਹਲਵਾਈ, ਪ੍ਰਧਾਨ ਅਵਤਾਰ, ਡੈਨੀ ਭਗਤ, ਐਸ਼ ਐਸ, ਬਿੱਲਾ ਪ੍ਰਧਾਨ, ਪ੍ਰਧਾਨ ਅਵਤਾਰ ਸਿੰਘ ਆਦਿ ਹੋਰ ਵੀ ਆਪ ਵਰਕਰ ਹਾਜ਼ਰ ਸਨ।