ਸਰਦਾਰਨੀ ਸਵਰਨਜੀਤ ਕੌਰ ਮਜੀਠਾ ਨਮਿੱਤ ਅੰਤਿਮ ਅਰਦਾਸ ’ਚ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਸ਼ਾਮਿਲ

4674265
Total views : 5505336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿਕੀ ਭੰਡਾਰੀ

ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ , ਕੌਂਸਲਰ ਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਸਿਲ ਮਜੀਠਾ ਨਵਦੀਪ ਸਿੰਘ ਸੋਨਾ ਦੇ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਸਵਰਨਜੀਤ ਕੋਰ ਸੇਵਾ ਮੁਕਤ ਅਧਿਆਪਕ ਜੋ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ ਓਹਨਾਂ ਦੇ ਨਮਿੱਤ ਅੱਜ ਦਾਣਾ ਮੰਡੀ ਮਜੀਠਾ ਵਿਖੇ ਹੋਈ ਅੰਤਿਮ ਅਰਦਾਸ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਖ ਵੱਖ ਧਾਰਮਿਕ , ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਈ ਜਸਵੰਤ ਸਿੰਘ ਜੀ ਨੇ ਵੈਰਾਗਮਈ ਕੀਰਤਨ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਜੀਅਰਦਾਸੀਏ  ਨੇ ਕੀਤੀ

ਕਾਂਗਰਸੀ ਆਗੂ ਸੱਚਰ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੀ ਸ਼ੋਕ ਸ਼ੰਦੇਸ਼ ਲਿਆਂਦਾ

ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਪ੍ਰਧਾਨ ਤੇ ਮਜੀਠਾ ਹਲਕੇ ਦੇ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੇ ਅਤਿ ਨਜਦੀਕੀ ਪਰਿਵਾਰ ਸ੍ਰ ਨਵਦੀਪ ਸਿੰਘ ਸੋਨਾ , ਨਵਜੋਤ ਸਿੰਘ ਤੇ ਮਾਸਟਰ ਬਲਬੀਰ ਸਿੰਘ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਵੀ ਇਸ ਬੇਵਕਤ ਹੋਈ ਮੌਤ ਤੇ ਅਫਸੋਸ ਪ੍ਰਗਟ ਕੀਤਾ ਗਿਆ , ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ , ਸਾਬਕਾ ਵਿਧਾਇਕ ਤੇ ਦਿਹਾਤੀ ਕਾਂਗਰਸ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ , ਸਾਂਸਦ ਗੁਰਜੀਤ ਸਿੰਘ , ਆਮ ਆਦਮੀ ਪਾਰਟੀ ਦੇ ਆਗੂ ਸੁੱਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਸ੍ਰ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ , ਤਰਸੇਮ ਸਿੰਘ ਸਿਆਲਕਾ, ਅਰਦਾਸੀਏ ਭਾਈ ਕੁਲਵਿੰਦਰ ਸਿੰਘ ,ਪ੍ਰਦੀਪ ਸਿੰਘ ਭੁੱਲਰ , ਮਨਜੀਤ ਸਿੰਘ ਭੋਮਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ ,ਨਵਤੇਜ ਪਾਲ ਸਿੰਘ ਸੋਹੀਆਂ , ਸਤਨਾਮ ਸਿੰਘ ਸਰਪੰਚ ਕਾਜੀਕੋਟ , ਸੁੱਖ-ਚੈਨ ਸਿੰਘ ਭੰਗਵਾਂ , ਬਲਜੀਤ ਸਿੰਘ ਵਡਾਲਾ ਵੀਰਮ , ਦਲਜੀਤ ਸਿੰਘ ਪਾਖਰਪੁਰ , ਝਿਲਮਿਲ ਸਿੰਘ ਸਾਧਪੁਰ , ਜੇਪੀ ਸਰਪੰਚ ਸਹਣੇਵਾਲੀ ਵੀ ਹਾਜ਼ਰ ਸਨ ।

Share this News