ਅਰਜੁਨ ਅਵਾਰਡੀ ਡੀ.ਐੱਸ.ਪੀ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਹੋਈ ਮੌਤ

4674681
Total views : 5505909

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

ਜਲੰਧਰ ‘ਚ ਬਸਤੀ ਬਾਵਾ ਖੇਲ ਨਹਿਰ ਨੇੜਿਓਂ ਅਰਜੁਨ ਅਵਾਰਡੀ ਡੀਐੱਸਪੀ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਲਾਸ਼ ਦੇ ਨੇੜਿਓਂ ਇਕ ਪਰਸ ਮਿਲਿਆ, ਜਿਸ ‘ਚ ਪੰਜਾਬ ਪੁਲਿਸ ਦੇ ਡੀਐੱਸਪੀ ਦਲਵੀਰ ਸਿੰਘ ਦਿਓਲ ਦਾ ਆਈ ਕਾਰਡ ਮਿਲਿਆ ਹੈ, ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਕੇ ਪੁਲਿਸ ਜਾਂਚ ‘ਚ ਜੁਟ ਗਈ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਨੁਸਾਰ ਦਲਵੀਰ ਸਿੰਘ ਨੂੰ ਐਤਵਾਰ ਰਾਤ ਉਨ੍ਹਾਂ ਦੇ ਜਾਣਕਾਰਾਂ ਵੱਲੋਂ ਉਤਾਰਨ ਤੋਂ ਬਾਅਦ ਇਕ ਵਾਹਨ ਨੇ ਟੱਕਰ ਮਾਰੀ ਹੈ। ਜਦਕਿ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਉਤਾਰਿਆ ਗਿਆ ਸੀ ਤੇ ਉਨ੍ਹਾਂ ਦੀ ਲਾਸ਼ ਬਸਤੀ ਬਾਵਾ ਖੇਲ ਨੇੜੇ ਮਿਲੀ।ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਵਿਅਕਤੀਆਂ ਨੂੰ ਆਖਰੀ ਵਾਰ ਡੀਐਸਪੀ ਨਾਲ ਦੇਖਿਆ ਗਿਆ ਸੀ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਡੀਐਸਪੀ ਉਸ ਸਮੇਂ ਸੁਰਖੀਆਂ ‘ਚ ਆਇਆ ਸੀ ਜਦੋਂ 17 ਦਸੰਬਰ ਨੂੰ ਜਲੰਧਰ ਦੇ ਮੰਡ ਖੇਤਰ ਦੇ ਪਿੰਡ ਬਸਤੀ ਇਬਰਾਹੀਮ ਖਾਨ ‘ਚ ਲੋਕਾਂ ਨਾਲ ਝਗੜੇ ਦੌਰਾਨ ਬੰਦੂਕ ਤਾਣਦੇ ਹੋਏ ਉਸ ਦੀ ਵੀਡੀਓ ਵਾਇਰਲ ਹੋਈ ਸੀ।

ਨਵੇਂ ਸਾਲ ਵਾਲੀ ਰਾਤ ਡੀਐੱਸਪੀ ਦਲਬੀਰ ਸਿੰਘ ਆਪਣੇ 3 ਜਾਣਕਾਰਾਂ ਨਾਲ ਘਰ ਤੋਂ ਬਾਹਰ ਨਿਕਲੇ ਸਨ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਬੱਸਸਟੈਂਡ ਕੋਲ ਛੱਡ ਦਿੱਤਾ ਸੀ ਜਿਸ ਦੇ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਪੁਲਿਸ ਨੇ ਬੱਸ ਸਟੈਂਡ ਕੋਲੋਂ ਕੁਝ ਸੀਸੀਟੀਵੀ ਆਪਣੇ ਕਬਜ਼ੇ ਵਿਚ ਲਏ ਹਨ।

ਡੀਐੱਸਪੀ ਘਰ ਤੋਂ ਨਿਕਲਣ ਦੌਰਾਨ ਆਪਣੀ ਸਰਕਾਰੀ ਪਿਸਤੌਲ ਵੀ ਨਾਲ ਲੈ ਕੇ ਗਏ ਹਨ ਪਰ ਜਦੋਂ ਲਾਸ਼ ਮਿਲੀ ਤਾਂ ਪਿਸਤੌਲ ਉਨ੍ਹਾਂ ਕੋਲ ਨਹੀਂ ਸੀ। ਡੀਐੱਸਪੀ ਦੇ ਦੋਸਤ ਰਣਜੀਤ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ ਕਿਉਂਕਿ ਜਿਥੋਂ ਲਾਸ਼ ਨਿਲੀ ਉਥੇ ਇੰਨੀ ਰਾਤ ਨੂੰ ਉਹ ਇਸ ਰਸਤੇ ‘ਤੇ ਕਿਉਂ ਜਾਣਗੇ, ਉਹ ਰਸਤਾ ਉਨ੍ਹਾਂ ਦੇ ਘਰ ਨੂੰ ਨਹੀਂ ਜਾਂਦਾ ਸੀ। ਨਾਲ ਹੀ ਡੀਐੱਸਪੀ ਆਪਣਾ ਗੰਨਮੈਨ ਵੀ ਘਰ ‘ਤੇ ਹੀ ਛੱਡ ਕੇ ਗਏ ਸਨ।

Share this News