ਸਮੈਮ ਸਕੀਮ 2023-24 ਅਧੀਨ ਪੋਰਟਲ ਰਾਹੀਂ ਪ੍ਰਾਪਤ ਹੋਈਆ ਅਰਜ਼ੀਆਂ  ਦੇ ਕੱਢੇ ਗਏ ਡਰਾਅ

4674385
Total views : 5505502

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ,ਜਸਬੀਰ ਸਿੰਘ ਲੱਡੂ

ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੈਮ ਸਕੀਮ 2023-24 ਅਧੀਨ ਪੋਰਟਲ ਰਾਹੀਂ ਪ੍ਰਾਪਤ ਹੋਈਆ ਖੇਤੀ ਮਸ਼ੀਨਰੀ ਦੀਆਂ ਅਰਜ਼ੀਆਂ ਦੇ ਡਰਾਅ ਜਿਲਾ ਪੱਧਰੀ ਕਾਰਜਕਾਰੀ ਕਮੇਟੀ, ਤਰਨਤਾਰਨ ਵੱਲੋ ਕੱਢੇ ਗਏ ਹਨ।ਇਹ ਡਰਾਅ ਡਿਪਟੀ ਕਮਿਸ਼ਨਰ ਕਮ-ਚੇਅਰਮੈਨ ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਐੱਸ. ਡੀ. ਐੱਮ ਤਰਨਤਾਰਨ ਸ੍ਰੀ ਸਿਮਰਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੱਢੇ ਗਏ ਹਨ।


ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਨੋਮੈਟਿਕ ਪਲਾਂਨਟਰ, ਡੀ. ਐੱਸ. ਆਰ. ਡਰਿੱਲ ਅਤੇ ਪੈਡੀ ਟਰਾਂਸਪਲਾਂਟਰ ਮਸ਼ੀਨਾ ਨੂੰ ਤਰਜੀਹ ਦਿੱਤੀ ਗਈ ਹੈ।ਇਹ ਮਸ਼ੀਨਾਂ ਦੀ ਸੀਨੀਅਰਤਾ ਸੂਚੀ ਨੂੰ ਪਹਿਲ ਦੇ ਆਧਾਰ ‘ਤੇ ਬਣਾਇਆ ਗਿਆ ਅਤੇ ਜ਼ਿਲਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਜ਼ਿਲੇ ਨੂੰ ਪ੍ਰਾਪਤ ਫੰਡ ਅਨੁਸਾਰ ਰੈਂਕ ਨੰਬਰ 1 ਤੋਂ 15 ਤੱਕ ‘ਤੇ ਆਈਆ ਮਸ਼ੀਨਾ ਨੂੰ ਸਬਸਿਡੀ ਲਈ ਵਿਚਾਰਿਆ ਗਿਆ। ਐਸ.ਸੀ ਕੈਟਾਗਿਰੀ ਅਧੀਨ ਪ੍ਰਾਪਤ ਹੋਈਆ 19 ਅਰਜ਼ੀਆਂ ਨੂੰ ਉਪਲੱਬਧ ਫੰਡ ਨਾਲੋਂ ਘੱਟ ਹੋਣ ਕਰਕੇ ਸਿੱਧੇ ਤੌਰ ‘ਤੇ ਪ੍ਰਵਾਨ ਕੀਤਾ ਗਿਆ।ਕਸਟਮ ਹਾਈਰਿੰਗ ਸੈਟਰ (ਐਸ. ਸੀ ਕੈਟਾਗਿਰੀ) ਅਧੀਨ ਪ੍ਰਾਪਤ ਹੋਈਆ 5 ਅਰਜ਼ੀਆਂ ਨੂੰ ਵੀ ਉਪਲੱਭਧ ਫੰਡ ਨਾਲੋ ਘੱਟ ਹੋਣ ਕਰਕੇ ਸਿੱਧੇ ਤੌਰ ‘ਤੇ ਪ੍ਰਵਾਨ ਕੀਤਾ ਗਿਆ।
ਕਮੇਟੀ ਵੱਲੋ ਮੁੱਖ ਖੇਤੀਬਾੜੀ ਅਫਸਰ ਨੂੰ ਚੁਣੇ ਗਏ ਬਿਨੈ ਪਾਤਰੀਆਂ ਨੂੰ ਮਸ਼ੀਨ ਦੀ ਖਰੀਦ ਕਰਨ ਲਈ ਸ਼ੈਕਸ਼ਨ ਪੱਤਰ ਜਾਰੀ ਕਰਨ ਲਈ ਕਿਹਾ ਗਿਆ।ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਨੇ ਦੱਸਿਆ ਕਿ ਜਿੰਨਾਂ ਚੁਣੇ ਗਏ ਬਿਨੈਪਾਤਰੀਆਂ ਨੂੰ ਸ਼ੈਕਸ਼ਨ ਪੱਤਰ ਜਾਰੀ ਕੀਤੇ ਜਾ ਰਹੇ ਹਨ, ਉਹਨਾਂ ਵੱਲੋਂ ਮਸ਼ੀਨ ਦੀ ਖਰੀਦ ਕਰਨ ਦੀ ਮਿਆਦ ਦਾ ਸਮਾਂ 14 ਦਿਨ ਦਾ ਹੋਵੇਗਾ। ਉਹਨਾਂ ਚੁਣੇ ਗਏ ਕਿਸਾਨਾਂ ਨੂੰ ਮਸ਼ੀਨ ਦੀ ਖਰੀਦ ਜਲਦ ਕਰਨ ਲਈ ਕਿਹਾ।

Share this News