Total views : 5506007
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਸ੍ਰ ਬਲਜਿੰਦਰ ਸਿੰਘ ਢਿਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸ੍ਰ ਦਲਬੀਰ ਸਿੰਘ ਢਿੱਲੋਂ ਸੇਵਾ ਮੁਕਤ ਡਿਪਟੀ ਡਾਇਰੈਕਟਰ ਬਾਗਬਾਨੀ ਅੱਜ ਅਕਾਲ ਚਲਾਣਾ ਕਰ ਗਏ । ਉਨ੍ਹਾਂ । ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ 17 ਦਸੰਬਰ ਨੂੰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਥਾਂਦੇ ਵਿਚ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦੀ ਅੰਤਿਮ ਯਾਤਰਾ 11 ਵਜੇ ਸਵੇਰੇ ਕਨਾਲ ਕਲੋਨੀ (16,17,18) ਸਾਹਮਣੇ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆਂ ਤੋਂ ਸ਼ੁਰੂ ਹੋਵੇਗੀ ।
ਅੰਤਿਮ ਸੰਸਕਾਰ17 ਦਸੰਬਰ ਨੂੰ ਪਿੰਡ ਥਾਂਦੇ ਦੀ ਸ਼ਮਸ਼ਾਨਘਾਟ ‘ਚ 12 ਵਜੇ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 25 ਦਸੰਬਰ ਨੂੰ ਹੋਵੇਗਾ
ਢਿੱਲੋਂ ਪਰਿਵਾਰ ਨਾਲ ਵੱਖ-ਵੱਖ ਸਮਾਜਿਕ ,ਧਾਰਮਿਕ , ਸਭਿਆਚਾਰਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਰਾਜ ਸਭਾ ਮੈਂਬਰ ਸੰਦੀਪ ਪਾਠਕ , ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ , ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ , ਸਾਬਕਾ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ , ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ , ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ , ਜਗਵਿੰਦਰਪਾਲ ਸਿੰਘ ਜੱਗਾ ਮਜੀਠਾ , ਵਿਧਾਇਕ ਜਸਵਿੰਦਰ ਸਿੰਘ ਰਮਦਾਸ , ਅਸ਼ੋਕ ਤਲਵਾੜ , ਮੁਨੀਸ਼ ਅਗਰਵਾਲ, ਜਸਪ੍ਰੀਤ ਸਿੰਘ , ਸ਼ਿਵ ਕੁਮਾਰ ਚੋਗਾਵਾਂ , ਗੁਰਸ਼ਰਨ ਸਿੰਘ ਸੰਧੂ , ਪ੍ਰਵੀਨ ਪੁਰੀ , ਸਤਪਾਲ ਸਿੰਘ ਸੋਖੀ ਨੇ ਉਚੇਚੇ ਤੌਰ ਤੇ ਸ੍ਰ ਬਲਜਿੰਦਰ ਸਿੰਘ ਢਿੱਲੋਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਸਵਰਗਵਾਸੀ ਸ੍ਰ ਦਲਬੀਰ ਸਿੰਘ ਢਿੱਲੋਂ ਨਮਿਤ ਸ਼ਰਧਾਜਲੀ ਸਮਾਗਮ ਅਤੇ ਅੰਤਿਮ ਅਰਦਾਸ ਮਿਤੀ 25 ਦਸੰਬਰ ਦਿਨ ਸੌਮਵਾਰਗੁਰੂਦੁਆਰਾ ਛੇਵੀਂ ਪਾਤਸ਼ਾਹੀ , ਏ-ਬੀ ਬਲਾਕ ,ਰਣਜੀਤ ਐਵੀਨਿਊ ਸਮਾਂ 12 ਤੋਂ 1 ਵਜੇ ਬਾਅਦ ਹੋਵੇਗੀ ।