ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਕੁੱਤਰੇ ਪਰ ! ਪੰਜ ਵਿੱਚੋ ਚਾਰ ਵਿਭਾਗ ਲਏ ਵਾਪਿਸ

4674082
Total views : 5504984

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ/ਬਾਰਡਰ ਨਿਊਜ ਸਰਵਿਸ

ਜਾਬ ਕੈਬਨਿਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੇਰਬਦਲ ਕੀਤਾ ਹੈ। ਮੁੱਖ ਮੰਤਰੀ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ 5 ਵਿਚੋਂ 4 ਵਿਭਾਗ  ਵਾਪਸ ਲੈ ਲਏ ਹਨ ਤੇ ਹੁਣ ਉਹ ਸਿਰਫ਼ ਖੇਡ ਅਤੇ ਯੂਥ ਸੇਵਾਵਾਂ ਵਿਭਾਗ ਸੰਭਾਲਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਨੇ ਮਾਈਨਿੰਗ ਵਿਭਾਗ ਵੀ ਚੇਤਨ ਸਿੰਘ ਜੌੜਾਮਾਜਰਾ ਨੂੰ ਦੇ ਦਿੱਤਾ ਹੈ ਤੇ ਹੁਣ ਜੌੜਾਮਾਜਰਾ ਕੁੱਲ 7 ਵਿਭਾਗ ਸੰਭਾਲਣਗੇ। ਮੀਤ ਹੇਅਰ ਕੋਲ ਸਿਰਫ਼ ਖੇਡ ਵਿਭਾਗ ਹੀ ਰਹਿ ਗਿਆ ਹੈ।

ਮੀਤ ਹੇਅਰ ਤੋ ਵਾਪਿਸ ਲਿਆ ਮਾਈਨਿੰਗ ਵਿਭਾਗ ਜੋੜਾਮਾਜਰਾ ਨੂੰ ਸੌਪਿਆਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਬਣੇ ਰਹਿਣਗੇ। ਦੂਜੇ ਪਾਸੇ ਚੇਤਨ ਸਿੰਘ ਜੋੜਾਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਹਨ। ਹੁਣ ਚੇਤਨ ਸਿੰਘ ਜੋੜਾਮਾਜਰਾ ਕੋਲ ਕੁੱਲ 7 ਵਿਭਾਗ ਹੋ ਗਏ ਹਨ।ਜ਼ਿਕਰਯੋਗ ਹੈ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਸੰਭਾਲਣਗੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੁੱਲ 11 ਵਿਭਾਗ ਹੋ ਚੁੱਕੇ ਹਨ।

Share this News