ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਓ.ਬੀ.ਸੀ ਨੂੰ ਮਿਲ ਰਿਹੈ ਪੂਰਾ ਸਨਮਾਨ-ਸੋਨੂੰ ਜੰਡਿਆਲਾ

4674187
Total views : 5505191

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਾਬਾ ਬਕਾਲਾ ,ਬਲਵਿੰਦਰ ਸਿੰਘ ਸੰਧੂ ,ਮਨਜੀਤ ਗਗਨ ‌ ‌

ਕਾਂਗਰਸ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਡਿਪਾਰਟਮੈਂਟ ਨੂੰ ਮਜਬੂਤ ਕਰਨ ਦੇ ਲਈ ਪੰਜਾਬ ਦੀ ਸਮੁੱਚੀ ਓਬੀਸੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਓਬੀਸੀ ਨੂੰ ਮਜਬੂਤ ਕਰਨ ਦੇ ਲਈ ਪੰਜਾਬ ਦੇ ਚੇਅਰਮੈਨ ਰਾਜ ਬਖਸ਼, ਪੰਜਾਬ ਦੇ ਵਰਕਿੰਗ ਪ੍ਰਧਾਨ ਸੋਨੂੰ ਜੰਡਿਆਲਾ ਅਤੇ ਹਰਦੀਪ ਜੋਸ਼ਨ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਆਪਣੇ ਵਿਚਾਰ ਰੱਖੇ ਅਤੇ ਓਬੀਸੀ ਦੇ ਅਹੁਦੇਦਾਰਾਂ ਦੇ ਵਿਚਾਰ ਸੁਣੇ ।

ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਦੇ ਪੰਜਾਬ ਵਰਕਿੰਗ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ ਜੇਕਰ ਓਬੀਸੀ ਨੂੰ ਮਾਣ ਮਿਲ ਰਿਹਾ ਹੈ ਤੇ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਇੰਡੀਅਨ ਕਾਂਗਰਸ ਦੇ ਓਬੀਸੀ ਦੇ ਨੈਸ਼ਨਲ ਚੇਅਰਮੈਨ ਕੈਪਟਨ ਅਜੇ ਯਾਦਵ ਦਾ ਹੈ, ਜਿਨਾਂ ਦੀ ਮਿਹਨਤ ਸਦਕਾ ਅੱਜ ਓਬੀਸੀ ਦੀ ਆਵਾਜ਼ ਕਾਂਗਰਸ ਦੇ ਹਰਮਨ ਪਿਆਰੇ ਨੇਤਾ ਸ੍ਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿੱਚ ਮਹਿਲਾਵਾਂ ਤੇ ਓਬੀਸੀ ਦੀ ਆਵਾਜ਼ ਚੁੱਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ
ਦੇਸ਼ ਵਿੱਚ ਜੇ ਕੋਈ ਓਬੀਸੀ ਤੇ ਮਹਿਲਾਵਾਂ ਦੇ ਹੱਕ ਵਿੱਚ ਗੱਲ ਕਰਨ ਵਾਲਾ ਹੈ ਤਾਂ ਉਹ ਸਿਰਫ ਔਰ ਸਿਰਫ ਇੱਕ ਕਾਂਗਰਸ ਪਾਰਟੀ ਹੀ ਹੈ ਜੋ ਹਰ ਵਰਗ ਨੂੰ ਉਸ ਦਾ ਬਣਦਾ ਮਾਣ ਸਨਮਾਨ ਦਿੰਦੀ ਹੈ । ਆਖਰ ਵਿੱਚ ਸੋਨੂ ਨੇ ਦੱਸਿਆ ਕਿ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਓਬੀਸੀ ਵਰਗ ਆਪਣਾ ਅਹਿਮ ਰੋਲ ਅਦਾ ਕਰੇਗਾ ਅਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾਵੇਗਾ । ਇਸ ਮੌਕੇ ਹਰਦੀਪ ਸਿੰਘ ਚਾਹਲ ਪ੍ਰਭਾਰੀ, ਪੰਜਾਬ ਚੇਅਰਮੈਨ ਓਬੀਸੀ ਰਾਜ ਬਖਸ਼, ਆਫਿਸ ਇਨਚਾਰ ਤੇ ਸੀਨੀਅਰ ਵਾਈਸ ਪ੍ਰਧਾਨ ਓਬੀਸੀ ਹਰਦੀਪ ਜੋਸ਼ਨ, ਜਸਵੰਤ ਸਿੰਘ, ਲਖਵਿੰਦਰ ਸਿੰਘ,ਜਸਪਾਲ ਸਿੰਘ,ਮਨਜਿੰਦਰ ਸਿੰਘ ਆਦਿ ਹਾਜਰ ਸਨ ।

Share this News