Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸੀਨੀਅਰ ਕਾਂਗਰਸੀ ਆਗੂ, ਚੀਫ ਖਾਲਸਾ ਦੀਵਾਨ, ਸਿੱਖ ਐਜੂਕੇ਼ਸ਼ਨਲ ਸੋਸੱਇਟੀ ਤੇ ਸਿੰਘ ਸਭਾ ਦੇ ਮੈਬਰ ਭਗਵੰਤ ਪਾਲ ਸਿੰਘ ਸੱਚਰ ਨੇ ਅਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਬਨਾਉਣ ਦਾ ਜੋ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਉਸ ਵਿੱਚ ਹਰ ਸਿੱਖ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਜਾਰੀ ਕੀਤੇ ਗਏ ਬਹੁਤ ਹੀ ਸਰਲ ਫਾਰਮ ਨੂੰ ਭਰਕੇ ਵੋਟ ਬਨਾ ਲਈ ਜਾਵੇ, ਇਸ ਸਬੰਧੀ ਭਗਵੰਤ ਪਾਲ ਸੱਚਰ ਨੇ ਅੱਜ ਆਪਣੇ ਹਲਕੇ ਮਜੀਠੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਸਾਰੀ ਸਥਿੱਤੀ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਹਰ ਪਿੰਡ ਵਿੱਚ ਜਾਕੇ ਵੋਟ ਬਨਾਉਣ ਦੀ ਬੇਨਤੀ ਕਰੋ।
ਸੱਚਰ ਨੇ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠਕੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ ਸਾਨੂੰ ਸਾਰਿਆਂ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ ਤੇ ਬਾਅਦ ਵਿੱਚ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਆਗੂ, ਕਿਉਂਕਿ ਬਹੁਤ ਸਾਰੀਆਂ ਤਾਕਤਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡੇ ਧਰਮ ਵਿੱਚ ਦਖਲ ਅੰਦਾਜੀ ਕਰਕੇ ਸਾਡੀ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਨਾਲ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਿਸ ਬਾਰੇ ਸਾਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਸਾਰੇ ਵੋਟਾਂ ਬਨਾਕੇ ਸਾਫ ਸੁਥਰੇ ਅਕਸ ਵਾਲੇ ਤੇ ਸਿੱਖੀ ਨੂੰ ਸਮਰਪਿਤ ਬਤੌਰ ਸੇਵਾਦਾਰ ਇਸ ਕਮੇਟੀ ਦਾ ਹਿੱਸਾ ਬਣ ਸਕਣ। ਇਸ ਮੌਕੇ ਓਹਨਾਂ ਦੇ ਨਾਲ ਕੋਸਲਰ ਨਵਦੀਪ ਸਿੰਘ ਸੋਨਾ ਮਜੀਠਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਗੁਰਮੀਤ ਸਿੰਘ ਭੀਲੋਵਾਲ, ਜਗਦੇਵ ਸਿੰਘ ਸਰਪੰਚ ਬੱਗਾ, ਨਵਤੇਜ ਪਾਲ ਸਿੰਘ ਸੋਹੀਆਂ, ਦਲਜੀਤ ਸਿੰਘ ਪਾਖਰਪੁਰ, ਗੁਰਮੇਜ ਸਿੰਘ ਨੰਗਲ ਪੰਨਵਾਂ, ਸੁਰਜੀਤ ਸਿੰਘ ਭੀਲੋਵਾਲ, ਸਰਪੰਚ ਅਵਤਾਰ ਸਿੰਘ ਮਜਵਿੰਡ ਵੀ ਹਾਜ਼ਰ ਸਨ ।