





Total views : 5841459







Total views : 5841459ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੁੰਡਿਆਲਾ ਗੁਰੂ/ ਬੱਬੂ ਬੰਡਾਲਾ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮਾਨਾਂਵਾਲਾ ਬ੍ਰਾਂਚ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਪ੍ਰਿਆ ਦਾ ਆਨੰਦ ਕਾਰਜ ਸ. ਸੋਮਿੰਦਰ ਸਿੰਘ ਸਪੁੱਤਰ ਸ. ਅੰਗਰੇਜ਼ ਸਿੰਘ ਵਾਸੀ ਮਕਾਨ ਨੰ. ਬੀ-1, 213/57 ਨਿਊ ਕੰਦਨ ਪੁਰੀ ਗਲੀ ਨੰ. 6 ਲੁਧਿਆਣਾ ਨਾਲ ਮਿਤੀ 29 ਅਕਤੂਬਰ, 2023 ਨੂੰ ਗੁਰਦੁਆਰਾ ਸਾਹਿਬ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਵਿਖੇ ਹੋਇਆ। ਇਹ ਪਿੰਗਲਵਾੜਾ ਪਰਿਵਾਰ ਦੀ ਲੜਕੀ ਦਾ 67ਵਾਂ ਆਨੰਦ ਕਾਰਜ ਹੈ।
ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੌੜਾ ਮੈਂਬਰ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ, ਸ. ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਸ.ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ.ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਰਜਿੰਦਰਪਾਲ ਸਿੰਘ, ਡਾਇਰੈਕਟਰ ਡੈੱਫ ਸਕੂਲ, ਗੁਲਸ਼ੰਨ ਰੰਜਨ ਸੋਸ਼ਲ ਵਰਕਰ, ਸ. ਹਰਪਾਲ ਸਿੰਘ ਕੇਅਰ ਟੇਕਰ, ਮੈਡੀਕਲ ਸਟਾਫ਼ , ਹੋਸਟਲ ਇੰਚਾਰਜ ਅਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿੱਤਾ।ਇਸ ਸ਼ੁਭ ਮੌਕੇ ’ਤੇ ਪਿੰਗਲਵਾੜਾ ਦੇ ਮਾਨਾਂਵਾਲਾ ਬ੍ਰਾਂਚ ਦਾ ਵਿਹੜਾ ਖ਼ੁਸ਼ੀਆਂ, ਖੇੜਿਆਂ ਨਾਲ ਭਰਿਆ ਪਿਆ ਸੀ।