ਸਾਨੂੰ ਭਗਵਾਨ ਵਾਲਮੀਕਿ ‘ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ: ਈ.ਟੀ.ਓ

4735262
Total views : 5606867

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ‘ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਕੇਂਦਰੀ ਭਗਵਾਨ ਵਾਲਮੀਕਿ ਮੰਦਿਰ ਨੱਥੋਆਣਾ ਗੇਟ ਵਿਖੇ ਮੱਥਾ ਟੇਕਿਆ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ । ਉਨ੍ਹਾਂ ਆਪਣੇ ਸੰਬੋਧਨ ‘ ਚ ਕਿਹਾ ਕਿ ਭਗਵਾਨ ਵਾਲਮੀਕਿ ਨੇ ਊਚ-ਨੀਚ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਜਿਉਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਸਾਰੇ ਮਨੁੱਖ ਪ੍ਰਮਾਤਮਾ ਦੇ ਪੁੱਤਰ ਹਨ।

ਇਸ ਮੌਕੇ ਤਪ ਅਸਥਾਨ ਬਾਬਾ ਹੰਦਾਲ ਦੇ ਸੰਚਾਲਕ ਸੰਤ ਬਾਬਾ ਪਰਮਾਨੰਦ , ਨਰੇਸ਼ ਪਾਠਕ , ਸਰਬਜੀਤ ਸਿੰਘ ਡਿੰਪੀ , ਸਤਿੰਦਰ ਸਿੰਘ , ਸੁਨੈਨਾ ਰੰਧਾਵਾ, ਵੰਦਨਾ ਡੋਗਰਾ, ਸੁਖਵਿੰਦਰ ਸਿੰਘ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਅਤਰ ਮੁਨੀ ਧਵਨ , ਕੁਮਾਰ , ਲਾਟ ਸਿੰਘ ਭੱਟੀ, ਕੁਲਬੀਰ ਸਿੰਘ , ਜਸਪਾਲ ਸਿੰਘ ਅਤੇ ਓਂਕਾਰ ਸਿੰਘ ਕੰਡਾ ਆਦਿ ਵੀ ਹਾਜ਼ਰ ਸਨ ।

Share this News