Total views : 5516335
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੱਜ ਕੱਲ ਤਿਉਹਾਰ ਜਿਵੇਂ ਕਿ ਦੁਸ਼ਿਹਰਾ, ਦੀਵਾਲੀ,ਨਵੇ ਸਾਲ ਆਦਿ ਦੇ ਸਮੇ ਜਿਲੇ ਵਿੱਚ ਜਨਤਾ ਵਲੋ ਭੀੜ ਭਾੜ ਵਾਲੀਆਂ ਥਾਵਾਂ ਅਤੇ ਰਿਹਾਇਸ਼ੀ ਇਲਾਕਿਆ ਵਿੱਚ ਬਿਨਾਂ ਪ੍ਰਵਾਨਗੀ ਤੋ ਪਟਾਕੇ ਬਨਾਉਣ,ਸਟੋਰ ਅਤੇ ਵੇਚੇ ਜਾਂਦੇ ਹਨ।ਜਿਸ ਕਾਰਨ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆ ਹਨ ਅਤੇ ਜਾਨੀ ਮਾਲੀ ਨੁਕਸਾਨ ਵੀ ਹੋ ਜਾਦਾਂ ਹੈ।ਇਸ ਲਈ ਜਿਲਾ ਅੰਮ੍ਰਿਤਸਰ ਸ਼ਹਿਰ ਵਿੱਚ ਜਨਤਾ ਨੂੰ ਬਿਨਾਂ ਪ੍ਰਵਾਨਗੀ ਤੋਂ ਪਟਾਕੇ ਬਨਾਉਣ, ਸਟੋਰ ਕਰਨ ਅਤੇ ਵੇਚਣ ਲਈ ਮਨਾਹੀ ਹੁਕਮ ਜਾਰੀ ਕੀਤਾ ਜਾਣਾ ਜਰੂਰੀ ਹੋਵੇਗਾ।
ਇਸ ਲਈ ਹਰਜੀਤ ਸਿੰਘ ਧਾਲੀਵਾਲ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਕਮ-ਕਾਰਜਕਾਰੀ ਮਜਿਸਟਰੇਟ ਅੰਮਿ੍ਤਸਰ ਸ਼ਹਿਰ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋ ਕਰਦਿਆ ਹੋਇਆ ਇਹ ਹੁੱਕਮ ਜਾਰੀ ਕੀਤਾ ਹੈ ਕਿ ਜਿਵੇਂ ਕਿ ਦੁਸ਼ਿਹਰਾ,ਦੀਵਾਲੀ ,ਨਵੇ ਸਾਲ ਆਦਿ ਸਮੇ ਅੰਮ੍ਰਿਤਸਰ ਸ਼ਹਿਰ ਵਿੱਚ ਜਨਤਾ ਵੱਲੋ ਭੀੜ ਭੜਕੇ ਵਾਲੀਆਂ ਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਅਤੇ ਹੋਰ ਜਗਾਵਾਂ ਪਰ ਬਿਨਾਂ ਪ੍ਰਵਾਨਗੀ ਤੋਂ ਪਟਾਕੇ ਵੇਚੇ ਜਾਂਦੇ ਹਨ।ਜਿਸ ਕਾਰਨ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਜਾਨੀ ਮਾਲੀ ਨੁਕਸਾਨ ਹੋ ਜਾਦਾਂ ਹੈ। ਇਸ ਲਈ ਜਿਲਾ ਅੰਮ੍ਰਿਤਸਰ ਸ਼ਹਿਰ ਵਿੱਚ ਜਨਤਾ ਨੂੰ ਬਿਨਾਂ ਪ੍ਰਵਾਨਗੀ ਦੇ ਪਟਾਕੇ ਬਨਾਉਣ,ਸਟੋਰ ਕਰਨ ਅਤੇ ਵੇਚਣ ਲਈ ਮਨਾਹੀ ਦਾ ਹੁੱਕਮ ਜਾਰੀ ਕੀਤਾ ਜਾਦਾਂ ਹੈ। ਇਹ ਹੁਕਮ ਮਿਤੀ 15-10-2023 ਤੋਂ 14-01-2024 ਤੱਕ ਲਾਗੂ ਰਹੇਗਾ।