ਖਾਲਸਾ ਕਾਲਜ ਦਾ ਵਿਦਿਆਰਥੀ ਕਰਨਬੀਰ ਸਿੰਘ ਬੱਤਰਾ ਬਣਿਆ ਜੱਜ

4681095
Total views : 5516365

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ੳੇੁਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚੋਂ ਚੋਣਵੇਂ ਵਿਸ਼ੇ ਪੰਜਾਬੀ ਦੀ ਤਿਆਰੀ ਕਰਕੇ ਜੂਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਜੱਜ ਬਣਨ *ਤੇ ਕਰਨਬੀਰ ਸਿੰਘ ਬੱਤਰਾ ਕਾਲਜ ਵਿਖੇ ਪਿ੍ਰੰਸੀਪਲ ਡਾ. ਮਹਿਲ ਸਿੰਘ ਦਾ ਧੰਨਵਾਦ ਕਰਨ ਲਈ ਪੁੱਜਾ.ਇਸ ਮੌਕੇ ਪਿ੍ਰੰ: ਡਾ. ਮਹਿਲ ਸਿੰਘ ਨੇ ਸ: ਬੱਤਰਾ ਅਤੇ ਉਸ ਦੇ ਪਿਤਾ ਐਡਵੋਕੇਟ ਸੁਰਿੰਦਰ ਸਿੰਘ ਬੱਤਰਾ ਨੂੰ ਵਧਾਈ ਦਿੰਦਿਆਂ ਸਨਮਾਨ ਵਜੋਂ ਕਾਲਜ ਦੀ ਤਸਵੀਰ ਅਤੇ ਕੌਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ।


ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿਚ ਕਰਨਬੀਰ ਸਿੰਘ ਬੱਤਰਾ ਵਿਭਾਗ ਵਿਚ ਆਇਆ ਅਤੇ ਜੂਡੀਸ਼ਰੀ ਦੇ ਇਮਤਿਹਾਨ ਲਈ ਚੋਣਵੇਂ ਵਿਸ਼ੇ ਵਜੋਂ ਪੰਜਾਬੀ ਵਿਸ਼ੇ ਦੀ ਤਿਆਰੀ ਲਈ ਸਹਾਇਤਾ ਮੰਗੀ ਉਸ ਨੂੰ ਸਿਲੇਬਸ ਅਨੁਸਾਰ ਪੁਸਤਕਾਂ ਦੇ ਕੇ ਤਿਆਰੀ ਕਰਵਾਈ ਜਿਸ ਦਾ ਨਤੀਜੇ ਵਜੋਂ ਉਹ ਇਸ ਇਮਤਿਹਾਨ ਨੂੰ ਪਾਸ ਕਰ ਸਕਿਆ. ਵਿਸ਼ੇਸ਼ ਗੱਲ ਇਹ ਹੈ ਕਿ ਉਸ ਨੇ ਐਲ. ਐਲ. ਬੀ. ਕਰਨ ਦੌਰਾਨ ਪੰਜਾਬੀ ਵਿਸ਼ਾ ਨਹੀਂ ਸੀ ਪੜਿਆ ਪਰ ਹੁਣ ਤਿੰਨ ਚਾਰ ਮਹੀਨਿਆਂ ਵਿਚ ਹੀ ਉਸ ਨੇ ਪੰਜਾਬੀ ਦੇ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਲਈ।
ਇਸ ਮੌਕੇ ਇਸਰੋ ਦੇ ਚੰਦਰਯਾਨ ਮਿਸ਼ਨ ਦੀ ਟੀਮ ਦੇ ਮੈਂਬਰ ਸਿੱਖ ਵਿਗਿਆਨੀ ਮਹਿੰਦਰਪਾਲ ਸਿੰਘ ਅਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਵੀ ਮੌਜੂਦ ਸਨ.ਜਿਨ੍ਹਾਂ ਨੇ ਕਰਨਬੀਰ ਸਿੰਘ ਬੱਤਰਾ ਨੂੰ ਵਧਾਈ ਦਿੱਤੀ.ਇਸ ਮੌਕੇ ਕਰਨਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਵਿਸ਼ਾ ਮੁਕਾਬਲੇ ਦੇ ਇਮਤਿਹਾਨਾਂ ਲਈ ਬਹੁਤ ਢੁੱਕਵਾਂ ਵਿਸ਼ਾ ਹੈ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ਇਸ ਮਾਮਲੇ ਵਿਚ ਅਮੀਰ ਅਤੇ ਵਿਦਿਆਰਥੀ ਪੱਖੀ ਰੋਲ ਅਦਾ ਕਰਦੀ ਹੈ.ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਦਿਆ ਸਿੰਘ, ਪ੍ਰੋ. ਬਲਜਿੰਦਰ ਸਿੰਘ ਨੇ ਵੀ ਕਰਨਬੀਰ ਸਿੰਘ ਨੂੰ ਵਧਾਈ ਦਿੱਤੀ।

Share this News