Total views : 5516721
Total views : 5516721
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ, ਖਾਲੜਾ/ ਨੀਟੂ ਅਰੋੜਾ ਜਗਤਾਰ ਸਿੰਘ
ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਥਾਣਾ ਮੁਖੀ ਬਲਜਿੰਦਰ ਸਿੰਘ ਔਲਖ ਨੂੰ ਜ਼ਿਲਾ ਪੁਲਿਸ ਮੁਖੀ ਅਸ਼ਵਨੀ ਕਪੂਰ ,ਐਸਪੀ ਮਨਿੰਦਰ ਸਿੰਘ, ਐਸਪੀ ਵਿਸ਼ਾਲਜੀਤ ਸਿੰਘ ਅਤੇ ਡੀ ਐਸ ਪੀ ਪ੍ਰੀਤ ਇੰਦਰ ਸਿੰਘ ਭਿੱਖੀਵਿੰਡ ਵੱਲੋਂ ਸਬ ਇੰਸਪੈਕਟਰ ਤੋਂ ਤਰੱਕੀ ਦੇ ਕੇ ਇੰਸਪੈਕਟਰ ਬਨਣ ਤੇ ਸਟਾਰ ਲਗਾਕੇ ਮੁਬਾਰਕਵਾਦ ਦੇਦਿਆ ਪਹਿਲਾ ਵਾਂਗ ਇਮਾਨਦਾਰੀ ਤੇ ਮਹਿਨਤ ਨਾਲ ਡਿਊਟੀ ਕਰਨ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਮਹਿਕਮੇ ਵੱਲੋਂ ਦਿੱਤੀ ਗਈ ਤਰੱਕੀ ਲਈ ਮੈਂ ਪੰਜਾਬ ਦੇ ਡੀ .ਜੀ. ਪੀ ਗੌਰਵ ਯਾਦਵ, ਜ਼ਿਲਾ ਪੁਲਿਸ ਮੁਖੀ ਐਸ.ਐਸਪੀ ਅਸ਼ਵਨੀ ਕਪੂਰ ਅਤੇ ਬਾਕੀ ਸਾਰੇ ਪੁਲਿਸ ਅਫਸਰਾਂ ਦਾ ਧੰਨਵਾਦ ਕਰਦਾ ਹਾਂ l ਉਹਨਾਂ ਕਿਹਾ ਕਿ ਮਹਿਕਮੇ ਵੱਲੋਂ ਤਰੱਕੀ ਦੇ ਕੇ ਜੋ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਲਗਣ ਤੇ ਮਿਹਨਤ ਨਾਲ ਨਿਭਾਵਾਂਗਾ l