ਪਲਾਸੌਰ ਦੇ ਨੌਜਵਾਨ ਨੇ ਜੱਜ ਬਣਕੇ ਮਾਪਿਆ ਤੋ ਇਲਾਵਾ ਪਿੰਡ ਤੇ ਤਰਨ ਤਾਰਨ ਜਿਲੇ ਦਾ ਨਾਮ ਕੀਤਾ ਰੋਸ਼ਨ

4681361
Total views : 5516741

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਨੇੜਲੇ ਪਿੰਡ ਪਲਾਸੌਰ ਦੇ ਇਕ ਕਿਸਾਨ ਦੇ ਪੁੱਤਰ ਨਵਪ੍ਰੀਤ ਸਿੰਘ ਵਲੋ ਜੁਡੀਸ਼ੀਅਲੀ ਦੀ ਪ੍ਰੀਖਿਆਂ ਪਾਸ ਕਰਕੇ ਜਿਉ ਹੀ ਜੱਜ ਬਨਣ ਦੀ ਖਬਰ ਉਨਾ ਦੇ ਪਿੰਡ ਪੁੱਜੀ ਤਾਂ ਖੁਸ਼ੀ ‘ਚ ਖੀਵੇ ਹੋਏ ਪ੍ਰੀਵਾਰ ਵਲੋ ਜਿਥੇ ਲੱਡੂ ਵੰਡੇ ਗਏ ਉਥੇ ਉਨਾ ਦੇ ਘਰ ਪਿੰਡ ਵਾਸੀਆ ਤੇ ਰਿਸ਼ਤੇਦਾਰਾਂ ਦਾ ਵਧਾਈਆਂ ਦੇਣ ਲਈ ਸਾਰਾ ਦਿਨ ਤਾਂਤਾ ਲੱਗਾ ਰਿਹਾ।ਨਵਪ੍ਰੀਤ ਸਿੰਘ ਦਾ ਜੱਜ ਬਨਣ ਉਪਰੰਤ ਪਿੰਡ ਵਾਸੀਆਂ ਤੇ ਪ੍ਰੀਵਾਰ ਵਲੋ ਹਾਰ ਪਾਕੇ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ।

ਜੱਜ ਬਣੇ ਨਵਪ੍ਰੀਤ ਸਿੰਘ ਨੇ ਬੀ.ਐਨ.ਈ ਨਾਲ ਗੱਲ ਕਰਦਿਆ ਕਿਹਾ ਕਿ ਮਨੁੱਖ ਸਖਤ ਮਹਿਨਤ ਨਾਲ ਜੋ ਚਾਹੇ ਪਾ ਸਕਦਾ ਹੈ, ਅਤੇ ਉਸ ਦੀ ਜੱਜ ਬਨਣ ਦੀ ਇੱਛਾ ਵੀ ਉਸ ਵਲੋ ਕੀਤੀ ਸ਼ਖਤ ਮਹਿਨਤ ਨੇ ਪੂਰੀ ਕੀਤੀ ਹੈ।ਉਸ ਨੇ ਆਪਣੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆ ਕਿਹਾ ਕਿ ਉਸ ਦੇ ਮਾਤਾ ਪਿਤਾ ਤੇ ਅਧਿਆਪਕਾਂ ਦੇ ਯੋਗਦਾਨ ਨੂੰ ਵੀ ਕਦੇ ਨਹੀ ਭੁਲਾਇਆ ਜਾ ਸਕਦਾ ਕੱਲ਼ ਦੇ ਪਿੰਡ ਪਲਾਸੋਰ ਦੇ ਨੌਜਵਾਨ ਤੇ ਅੱਜ ਜੱਜ ਬਣੇ ਨਵਪ੍ਰੀਤ ਸਿੰਘ ਨੇ ਆਪਣਾ ਵਤਨ ਛੱਡਕੇ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਆਪੀਲ ਕੀਤੀ ਹੈ ਕਿ ਉਹ ਇਥੇ ਸਖਤ ਮਹਿਨਤ ਤੇ ਲਗਨ ਨਾਲ ਪੜਾਈ ਕਰਨ ਤਾਂ ਸਭ ਕੁਝ ਇਥੇ ਰਹਿਕੇ ਵੀ ਹਾਸਿਲ ਕੀਤਾ ਜਾ ਸਕਦਾ ਹੈ।

Share this News