Total views : 5516722
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀਵਿੰਡ
ਸਥਾਨਕ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਨੇ ਜੱਜ ਬਣ ਕੇ ਸੂਬੇ ਦੇ ਨਾਲ-ਨਾਲ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਮੀਨਾਕਸ਼ੀ ਵੱਲੋਂ ਦਿੱਤੇ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਮੀਨਾਕਸ਼ੀ ਪੁੱਤਰੀ ਸੁਭਾਸ਼ ਚੰਦਰ ਵੱਲੋਂ ਪੀ. ਸੀ. ਐੱਸ. ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਦੋ ਇਮਤਿਹਾਨ ਦਿੱਤੇ ਗਏ ਸਨ, ਜਿਸ ਦੌਰਾਨ ਮੀਨਾਕਸ਼ੀ ਵੱਲੋਂ ਸੂਬੇ ਭਰ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਗਿਆ ਹੈ। ਇਸ ਦੌਰਾਨ ਬੀਤੀ 6 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਮੀਨਾਕਸ਼ੀ ਨੂੰ ਜੱਜ ਚੁਣ ਲਿਆ ਗਿਆ ਹੈ।
ਪ੍ਰੀਵਾਰ ਵਲੋ ਹਮੇਸ਼ਾ ਉਸ ਨੂੰ ਜੱਜ ਬਨਣ ਲਈ ਕੀਤਾ ਜਾਂਦਾ ਸੀ ਉਤਸ਼ਾਹਿਤ-ਮੀਨਾਕਸ਼ੀ
ਇਸ ਸਬੰਧੀ ਮੀਨਾਕਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਸੁਭਾਸ਼ ਚੰਦਰ ਜੋ ਭਾਰਤੀ ਜੀਵਨ ਬੀਮਾ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਬਰਾਂਚ ਮੈਨੇਜਰ ਹਨ, ਮਾਤਾ ਕਮਲੇਸ਼ ਰਾਣੀ, ਆਸਟ੍ਰੇਲੀਆ ਵਿਖੇ ਪੀ. ਆਰ. ਵੱਡੀ ਭੈਣ ਦਿਵਿਆ,ਛੋਟੇ ਭਰਾ ਬਨਿਸ਼ ਵੱਲੋਂ ਹਮੇਸ਼ਾ ਹੀ ਪੜ੍ਹ ਲਿਖ ਕੇ ਜੱਜ ਬਣਨ ਲਈ ਉਤਸ਼ਾਹਤ ਕੀਤਾ ਜਾਂਦਾ ਰਿਹਾ । ਜਿਸ ਦੇ ਚਲਦਿਆਂ ਪਰਿਵਾਰ ਵੱਲੋਂ ਮਿਲੇ ਸਾਥ ਅਤੇ ਹਿੰਮਤ ਕਰਕੇ ਉਹ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ।
ਇਸ ਤੋਂ ਅੱਗੇ ਮੀਨਾਕਸ਼ੀ ਨੇ ਦੱਸਿਆ ਕਿ ਸੂਬੇ ਵਿੱਚ ਉਸ ਨੂੰ ਕਿਹੜੀ ਜਗ੍ਹਾ ਉੱਪਰ ਤਾਇਨਾਤ ਕੀਤਾ ਜਾਂਦਾ ਹੈ, ਉਸ ਦੇ ਹੁਕਮ ਆਉਣੇ ਬਾਕੀ ਹਨ। ਮੀਨਾਕਸ਼ੀ ਨੇ ਦੱਸਿਆ ਕਿ ਮਿਹਨਤ ਕਰਨ ਉਪਰੰਤ ਹਾਸਿਲ ਕੀਤੀ ਗਈ ਇਸ ਅਹੁਦੇ ਦੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਹੀ ਇਨਸਾਫ਼ ਦਵਾਇਆ ਜਾਵੇਗਾ।
ਇਸ ਸਮੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾਂ, ਕਾ: ਯਸ਼ਪਾਲ ਝਬਾਲ, ਸਰਪੰਚ ਨਰਿੰਦਰਪਾਲ ਪੱਪਾ ਝਬਾਲ ਖਾਮ, ਚੇਅਰਮੈਨ ਹਰਵੰਤ ਸਿੰਘ ਝਬਾਲ ਤੋ ਇਲਾਵਾ ਸ: ਸਲਵਿੰਦਰ ਸਿੰਘ ਸੱਗੂ ਸਾਬਕਾ ਜਾਇੰਟ ਡਾਇਰੈਕਟਰ ਲਿਟੀਟੇਸ਼ਨ ਅਤੇ ਪ੍ਰਾਸੀਕਿਊਸ਼ਨ( ਗ੍ਰਹਿ ਵਿਭਾਗ) ਨੇ ਮੀਨਾਕਸ਼ੀ ਤੇ ਉਸ ਦੇ ਪ੍ਰੀਵਾਰ ਨੂੰ ਮੁਬਾਕਰਵਾਦ ਦੇਦਿਆਂ ਕਿਹਾ ਕਿ ਇਸ ਹੋਣਹਾਰ ਧੀ ਨੇ ਜੱਜ ਬਣਕੇ ਲੋਕਾਂ ਨੂੰ ਸੰਕੇਤ ਦਿੱਤਾ ਹੈ ਕਿ ਧੀਆਂ ਵੀ ਪੁੱਤਾਂ ਨਾਲ ਘੱਟ ਨਹੀ।