ਚਵਿੰਡਾ ਦੇਵੀ ਦੇ ਮਾਤਾ ਮੰਦਰ ਚਾਮੂੰਡਾ ਦੇਵੀ ਵਿੱਖੇ ਨਵਰਾਤਿਆਂ ਅਤੇ ਛਿਮਾਹੀ ਮੇਲੇ ਦੇ ਪ੍ਰਬੰਧ ਮੁਕੰਮਲ-ਖੁੱਲਰ

4681372
Total views : 5516766

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜਿਲੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਮਾਤਾ ਮੰਦਰ ਚਾਮੂੰਡਾ ਦੇਵੀ ਵਿੱਖੇ ਹਰ ਸ਼ਾਲ ਦੀ ਤਰਾਂ ਇਸ ਸਾਲ ਵੀ ਨਵਰਾਤਿਆਂ ਦੀ ਅਸ਼ਟਮੀ ਦੇ ਛਿਮਾਹੀ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਰਾਮਲੀਲਾ ਅਤੇ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ-ਰਸ਼ੀਵਰ

ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਮਾਤਾ ਚਾਮੂੰਡਾ ਦੇਵੀ ਵਿੱਚ ਲੱਗੇ ਰਸ਼ੀਵਰ ਕਮ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾ ਦੂਰ ਦੁਰਾਡੇ ਤੋ ਆ ਕਿ ਮਾਤਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੀਆ ਹਨ ਜਿਨਾਂ ਦੇ ਲਈ ਠਹਿਰਣ, ਲੰਗਰ ਆਦਿ ਹੋਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਸ਼ੀਵਰ ਕਮ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਮੰਦਰ ਵਿੱਚ ਹੋਣ ਵਾਲੀ ਰਾਮਲੀਲਾ ਅਤੇ ਗਰਾਊਂਡ ਵਿੱਚ ਦੁਸਹਿਰਾ ਦਾ ਤਿਉਹਾਰ ਪੂਰੀ ਸ਼ਰਧਾਂ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।

Share this News