Total views : 5516827
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ ਖਾਲੜਾ /ਨੀਟੂ ਅਰੋੜਾ ਜਗਤਾਰ ਸਿੰਘ
ਬੀਤੇ ਸੋਮਵਾਰ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਫਸਲ ‘ਚ ਪਾਣੀ ਜਾਣ ‘ਤੇ ਹੋਏ ਝਗੜੇ ਦੌਰਾਨ ਰਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੀ ਮ੍ਰਿਤਿਕ ਦੇਹ ਨੂੰ ਪੁਲਿਸ ਥਾਣਾ ਖੇਮ ਕਰਨ ਅੱਗੇ ਰੱਖ ਕੇ ਪ੍ਰੀਵਾਰਕ ਮੈਂਬਰਾਂ ਦੁਆਰਾ ਇਨਸਾਫ ਦੀ ਮੰਗ ਲਈ ਧਰਨਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਿਕ ਦੇ ਭਰਾ ਹਰਪਾਲ ਸਿੰਘ ਤੇ ਸਾਲੇ ਨੇ ਦੱਸਿਆ ਕਿ ਉਹਨਾਂ ਦਾ ਭਰਾ ਖੇਤਾਂ ਵਿੱਚ ਪਾਣੀ ਲਾ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਖੜੇ ਚੰਨਾ ਸਿੰਘ ਨੇ ਲਲਕਾਰਿਆ ਕਿ ਫੜ ਲਓ ਇਸ ਨੂੰ ਸਾਡੀ ਫਸਲ ਵਿੱਚ ਪਾਣੀ ਪਾਉਣ ਦਾ ਸਬਕ ਸਿਖਾ ਦਿਓ।
ਜਿਸ ਦੌਰਾਨ ਉਸ ਦੇ ਸਾਥੀ ਪ੍ਰਭਜੀਤ ਸਿੰਘ (ਪ੍ਰਭੂ) ਨੇ ਤੇਜ ਧਾਰ ਦਾਤਰ ਨਾਲ ਰਸਪਾਲ ਸਿੰਘ ਤੇ ਵਾਰ ਕੀਤੇ ਜੋ ਕਿ ਨਾ ਸਹਾਰਦੇ ਹੋਏ ਰਛਪਾਲ ਸਿੰਘ ਜਮੀਨ ਤੇ ਡਿੱਗ ਪਿਆ ਪ੍ਰਭੂ ਦੇ ਨਾਲ ਉਸ ਦੇ ਸਾਥੀ ਸ਼ਮਸ਼ੇਰ ਸਿੰਘ (ਸ਼ੇਰਾ), ਗੁਰਲਾਲ ਸਿੰਘ ਨੇ ਵੀ ਦਾਤਰਾਂ ਨਾਲ ਉਸ ਤੇ ਹਮਲਾ ਕੀਤਾ ਇਸ ਦੌਰਾਨ ਰਸਤੇ ਵਿੱਚ ਜਾ ਰਹੇ ਗੁਰਸ਼ੇਰ ਸਿੰਘ ਦੇ ਰੌਲਾ ਪਾਉਣ ਤੇ ਉਕਤ ਵਿਅਕਤੀ ਫਰਾਰ ਹੋ ਗਏ। ਜਿਸ ਵਿੱਚ ਪ੍ਰਭਜੀਤ ਸਿੰਘ ਪ੍ਰਭੂ ਨੂੰ ਪੰਜਾਬ ਪੁਲਸ ਨੇ ਕਾਬੂ ਕਰ ਲਿਆ ਹੈ ਅਤੇ ਜਖਮੀ ਹਾਲਤ ਵਿੱਚ ਰਸ਼ਪਾਲ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਰਸ਼ਪਾਲ ਸਿੰਘ ਆਪਣੇ ਪਿੱਛੇ ਤਿੰਨ ਧੀਆਂ ਜਿਨਾਂ ਦੀ ਉਮਰ ਅੱਠ ਅਤੇ ਚਾਰ ਸਾਲ ਹੈ ਛੱਡ ਗਿਆ। ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾ ਖੁਸ਼ ਹੁੰਦੇ ਹੋਏ ਪੁਲਿਸ ਥਾਣਾ ਖੇਮਕਰਨ ਦੇ ਅੱਗੇ ਮ੍ਰਿਤਕ ਦੀ ਦੇਹ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾਕਾਰੀਆਂ ਨੂੰ ਏ.ਐਸ.ਆਈ ਸਾਹਿਬ ਸਿੰਘ ਨੇ ਭਰੋਸਾ ਦਵਾਇਆ ਕਿ ਕਾਤਲਾਂ ਨੂੰ ਜਲਦ ਹੀ ਹਿਰਾਸਤ ਵਿੱਚ ਲਿਆ ਜਾਵੇ ਗਾ ।ਏ.ਐਸ.ਆਈ ਸਾਹਿਬ ਸਿੰਘ ਦੇ ਭਰੋਸਾ ਦੇਣ ਉਪਰੰਤ ਰਾਤ ਦੇ ਕਰੀਬ ਅੱਠ ਵਜੇ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।