Total views : 5507558
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਜਸਬੀਰ ਸਿੰਘ ਲੱਡੂ, ਲਾਲੀ ਕੈਰੋ
ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋ ਖਡੂਰ ਸਾਹਿਬ ਸਬ ਡਵੀਜਨ ਵਿੱਚ ਹਾੱਟ ਸਪਾਟ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜਿਵੇ ਕਿ ਸਾਹ ਦੀਆਂ ਬਿਮਾਰੀਆਂ ਹੁੰਦੀਆਂਹਨ, ਬਹੁਤ ਸਾਰੇ ਜੀਵ ਜੰਤੂ ਸੜ ਜਾਂਦੇ ਹਨ, ਧੂੰਏ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਆਦਿ ਨੂੰ ਰੋਕਣ ਲਈ ਹਾੱਟ ਸਪਾਟ ਪਿੰਡਾਂ ਵਿੱਚ ਵੱਧ ਤੋ ਵੱਧ ਬੇਲਰ ਮਸ਼ੀਨਾਂ ਦੀ ਵਰਤੋ ਕਰਨ ਲਈ ਕਿਹਾ।
ਜਿਲ੍ਹਾ ਤਰਨ ਤਾਰਨ ਨੂੰ ਕੀਤਾ ਜਾਵੇਗਾ ਅੱਗ ਮੁਕਤ
ਝੋਨੇ ਦੀ ਫਸਲ ਨੂੰ ਅੱਗ ਲਗਾਏ ਬਿਨਾਂ ਹੀ ਸਬਜੀ ਦੀ ਕਾਸ਼ਤ ਅਤੇ ਕਣਕ ਦੀ ਬਿਜਾਈ ਕੀਤੀ ਜਾ ਸਕੇ। ਇਸ ਮੀਟਿੰਗ ਦੋਰਾਨ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂਕੀਤੀਆਂ ਅਤੇ ਮਾਣਯੋਗ ਡਿਪਟੀਕਮਿਸ਼ਨਰ ਤਰਨ ਤਾਰਨ ਜੀ ਨੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਲਦ ਹੀ ਹੱਲ ਕੀਤੀਆਂ ਜਾਣਗੀਆਂ।
ਸਰਪੰਚਾਂ ਵੱਲੋ ਪਰਾਲੀ ਨੂੰ ਅੱਗ ਲਗਾਉਣ ਤੋ ਰੋਕਣ ਲਈ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੀ ਸ਼ਲਾਘਾ ਕੀਤੀ ਗਈ ਅਤੇ ਇਹ ਭਰੋਸਾ ਦਵਾਇਆ ਗਿਆ ਕਿ ਸਬ ਡਵੀਜਨ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ ਅਤੇ ਇਸ ਕੰਮ ਵਿੱਚ ਪ੍ਰਸ਼ਾਸਨ ਦਾ ਵੱਧ ਤੋ ਵੱਧ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਡਾ:ਹਰਪਾਲ ਸਿੰਘ ਪੰਨੂੰ, ਮੁੱਖ ਖੇਤੀਬਾੜੀਅਫਸਰ, ਸ੍ਰੀਵਿਨੋਦ ਕੁਮਾਰ ਐਸ.ਡੀ.ੳ.ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੀਟਿੰਗ ਵਿੱਚ ਹਾਜਰ ਸਨ।