ਸਰਹੱਦੀ ਬਲਾਕ ਗੰਡੀ ਵਿੰਡ ‘ਚ ਰੁਕੇ ਵਿਕਾਸ ਕਾਰਜਾਂ ਕਾਰਨ ਸਰਪੰਚਾਂ ਸਮੇਤ ਆਮ ਲੋਕਾਂ ‘ਚ ਪ੍ਰੇਸ਼ਾਨੀ ਵਾਲਾ ਆਲਮ

4675715
Total views : 5507559

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ, ਲਾਲੀ ਕੈਰੋ

ਪੰਜਾਬ ਦੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਭਾਂਵੇ ਬੀਤੇ ਦਿਨ ਇਹ ਗੱਲ ਸ਼ਪਸਟ ਕਰ ਚੁੱਕੇ ਹਨ , ਮਾਣਯੋਗ ਹਾਈਕੋਰਟ ਵਲੋ ਬਹਾਲ ਕੀਤੀਆ ਪੰਚਾਇਤਾਂ ਨੂੰ ਵਿਕਾਸ ਕਾਰਜ ਕਰਨ ਤੇ ਆਈ ਗ੍ਰਾਂਟ ਰਾਸ਼ੀ ਖਰਖਚਣ ਦੇ ਪੂਰੇ ਅਧਿਕਾਰ ਹਨ ਪਰ ਪੰਚਾਇਤ ਮੰਤਰੀ ਦੇ ਇਸ ਐਲਾਨ ਦੇ ਉਲਟ ਸਰਹੱਦੀ ਬਲਾਕ ਗੰਡੀ ਵਿੰਡ ਦੇ ਪਿੰਡਾਂ ਦੇ ਵਿਕਾਸ ਕਾਰਜ ਇਸ ਸਮੇ ਬਿੱਲ ਕੁਲ ਠੱਪ ਹੋਣ ਕਰਕੇ ਅਤੇ ਪੰਚਾਇਤਾਂ ਦੇ ਖਾਤੇ ਵਿੱਚ ਪੈਸੇ ਹੋਣ ਦੇ ਬਾਵਜੂਦ ਸਰਪੰਚ ਕੇਵਲ ਨਾਮ ਦੇ ਹੀ ਸਰਪੰਚ ਬਣਕੇ ਰਹਿ ਗਏ ਹਨ।

ਜਿਸ ਸਬੰਧੀ ਗੱਲ ਕਰਦਿਆ ਕੁਝ ਸਰਪੰਚਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਭੰਗ ਕਰਨ ਸਮੇ ਬੰਦ ਕੀਤੇ ਖਾਤੇ ਅਜੇ ਚਾਲੂ ਨਹੀ ਕੀਤੇ ਗਏ ਜਦੋ ਕਿ ਉਨਾਂ ਵਲੋ ਦੁਕਾਨਦਾਰਾਂ ਤੇ ਭੱਠਾ ਮਾਲਕਾਂ ਪਾਸੋ ਖਰੀਦੇ ਸਮਾਨ ਵਿੱਚੋ ਕਈਆਂ ਦੇ ਬਕਾਇਆ ਬਿੱਲ ਦੇਣਯੋਗ ਹਨ।ਉਨਾਂ ਦਾ ਦੋਸ਼ ਹੈ ਕਿ ਬਲਾਕ ਅਧਿਕਾਰੀ ਨਵੇ ਕੰਮ ਚਾਲੂ ਕਰਾਉਣ ਤੇ ਦੇਣਦਾਰੀ ਦੇ ਚੈਕ ਇਸ ਕਰਕੇ ਨਹੀ ਕੱਟ ਰਹੇ ਕਿ ਉਨਾ ਨੂੰ ਹਲਕਾ ਵਧਾਇਕ ਵਲੋ ਮਨਾ ਕੀਤਾ ਹੋਇਆ ਹੈ।

2 ਜੂਨ ਤੋ ਹੈ ਬਲਾਕ ਦੇ ਬੀ.ਡੀ.ਪੀ.ਓ ਦੀ ਕੁਰਸੀ ਖਾਲੀ

ਜਦੋ ਇਸ ਬਲਾਕ ਦੀ ਤਰਾਸਦੀ ਹੈ ਕਿ ਇਥੇ ਤਾਇਨਾਤ ਬੀ.ਡੀ.ਪੀ.ਓ ਦੀ 2 ਜੂਨ ਨੂੰ  ਬਦਲੀ ਹੋਣ ਤੋ ਬਾਅਦ ਅਜੇ ਕਿਸੇ ਦੀ ਵੀ ਸਥਾਈ ਤੌਰ ਤੇ ਤਾਇਨਾਤੀ ਨਹੀ ਕੀਤੀ ਗਈ ਜਦੋਕਿ ਕਈ ਹੋਰ ਅਸਾਮੀਆ ਖਾਲੀ ਹੋਣ ਕਰਕੇ ਇਹ ਦਫਤਰ ਲਾਵਾਰਿਸ ਬਣ ਕੇ ਰਹਿ ਗਿਆ ਹੈ।ਵਿਕਾਸ ਕਾਰਜ ਠੱਪ ਹੋਣ ਦੀ ਪੁਸ਼ਟੀ ਬਲਾਕ ਦੇ ਕਈ ਆਪ ਵਰਕਰਾਂ ਨੇ ਵੀ ਕੀਤੀ ਜਿੰਨਾ ਦਾ ਤਰਕ ਹੈ ਕਿ ਪਿੰਡਾਂ ਦੇ ਕੰਮ ਹੋਣ ਦਾ ਆਉਣ ਵਾਲੀਆ ਪੰਚਾਇਤੀ ਚੋਣਾਂ ਵਿੱਚ ਉਨਾ ਨੂੰ ਫਾਇਦਾ ਹੋ ਸਕਦਾ ਹੈ।
ਜਿਸ ਸਬੰਧੀ ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਨਾਲ ਕਈ ਵਾਰ ਫੋਨ ‘ਤੇ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਹਰ ਵਾਰ ਉਨਾਂ ਦੇ ਪੀ.ਏ ਵਲੋ ਸਾਹਬ ਮੀਟਿੰਗ ਵਿੱਚ ਮਸ਼ਰੂਫ ਹੋਣ ਦਾ ਤਰਕ ਦੇਦਿਆ ਦੱਸਿਆ ਗਿਆ ਕਿ ਬਲਾਕ ਅਧਿਕਾਰੀਆ ਨੂੰ ਵਧਾਇਕ ਵਲੋ ਅਜਿਹਾ ਕੋਈ ਆਦੇਸ਼ ਨਹੀ ਦਿੱਤਾ ਗਿਆ ਤੇ ਕਈ ਪਿੰਡਾਂ ਵਿੱਚ ਵਿਕਾਸ  ਦੇ ਕੰਮ ਜੋਰ ਸ਼ੋਰ ਨਾਲ ਚੱਲ ਰਹੇ ਹਨ ਜਦੋਕਿ ਨਵਾਂ ਬੀ.ਡੀ.ਪੀ.ਓ ਲਗਾਉਣ ਲਈ ਉਨਾ ਵਲੋ ਕਈ ਪੰਚਾਇਤ ਮੰਤਰੀ ਨੂੰ ਕਿਹਾ ਜਾ ਚੁੱਕਾ ਹੈ , ਪੀ.ਏ ਨੇ ਕਿਹਾ ਕਿ ਜੇਕਰ ਸਰਪੰਚਾਂ ਨੂੰ ਕੋਈ ਪ੍ਰੇਸ਼ਾਨੀ ਆ ਰਹੀ ਹੈ, ਉਹ ਉਨਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ।

Share this News