ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ‘ਚ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ

4675714
Total views : 5507558

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਪਿੰ੍ਰਸੀਪਲ ਡਾ: ਪੁਸ਼ਪਿੰਦਰ ਵਾਲੀਆ ਮੁੱਖ ਜਜਮਾਨ ਦੇ ਰੂਪ ਵਿੱਚ ਹਾਜ਼ਰ ਰਹੇ।
ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਹਵਨ ਦੇ ਨਿਰਵਿਘਨ ਸਮਾਪਨ *ਤੇ ਈਸ਼ਵਰ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਆਰਿਆ ਸਮਾਜ ਦੇ ਦੱਸ ਨਿਯਮਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਉਹਨਾਂ ਨੇ ਦੱਸਿਆ ਕਿ ਆਰਿਆ ਸਮਾਜ ਦਾ ਮੁੱਖ ਮੰਤਵ ਸਮਾਜ ਨੁੰ ਸ਼ੇ੍ਰਸ਼ਠ ਬਨਾਉਣਾ ਹੈ। ਉਹਨਾਂ ਕਿਹਾ ਕਿ ਵੇਦ ਪ੍ਰਚਾਰ ਸਪਤਾਹ ਦੇ ਅੰਤਰਗਤ ਕਾਲਜ ਵਿੱਚ ਪੋਸਟਰ ਮੇਕਿੰਗ, ਕਵਿਤਾ ਪਾਠ, ਵੇਦ ਮੰਤਰ ਉਚਾਰਣ ਅਤੇ ਭਜਨ ਗਾਇਨ, ਹਵਨ ਸਿਖਲਾਈ ਕਾਰਜਸ਼ਾਲਾ, ਆਰਿਆ ਸਮਾਜ ਦੇ ਦੱਸ ਨਿਯਮਾਂ ਤੇ ਅਧਾਰਿਤ ਲਿਿਖਤ ਪ੍ਰਤੀਯੋਗਿਤਾ ਵਰਗੀਆਂ ਵਿਿਭੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।


ਇਸ ਮੌਕੇ ਤੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਵੇਦ ਪ੍ਰਚਾਰ ਸਪਤਾਹ ਦੇ ਸਫ਼ਲ ਆਯੋਜਨ ‘ਤੇ ਕਾਲਜ ਦੇ ਪਿੰ੍ਰਸੀਪਲ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਵੇਦ ਸਾਡੇ ਸਭ ਤੋਂ ਪੁਰਾਣੇ ਗ੍ਰੰਥ ਹਨ। ਉਹਨਾ ਨੇ ਹਵਨ ਵਿੱਚ ਹਾਜ਼ਰ ਸਾਰਿਆਂ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ *ਤੇ ਵੇਦ ਪ੍ਰਚਾਰ ਸਪਤਾਹ ਵਿੱਚ ਆਯੋਜਿਤ ਵਿਿਭੰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੀਆਂ ਜੇਤੂ ਵਿਿਦਆਰਥਣਾਂ ਨੂੰ ਪ੍ਰਮਾਣਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗੀਤ ਵਿਭਾਗ ਦੀ ਵਿਿਦਆਰਥਣ ਪ੍ਰਤਿਭਾਨੂਰ ਕੌਰ ਨੇ ਵੇਦਾਂ ਦੇ ਮਹੱਤਵ *ਤੇ ਭਜਨ ਪੇਸ਼ ਕੀਤਾ। ਇਸ ਮੌਕੇ *ਤੇ ਆਰਿਆ ਸਮਾਜ ਤੋਂ ਸ਼੍ਰੀ ਰਾਕੇਸ਼ ਮਹਿਰਾ, ਸ਼਼੍ਰੀ ਸੰਦੀਪ ਆਹੁਜਾ, ਕਰਨਲ ਵੇਦ ਮਿੱਤਰ, ਸ਼਼੍ਰੀ ਅਨਿਲ ਵਿਨਾਇਕ, ਸ਼਼੍ਰੀ ਅੰਕੁਰ ਸੇਨ, ਡੀਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ ਪੱਲਵੀ ਸੇਠੀ ਸਹਿਤ ਆਰਿਆ ਯੁਵਤੀ ਸਭਾ ਦੇ ਸਾਰੇ ਮੈਂਬਰ, ਆਫ਼ਿਸ ਬੀਅਰਰਜ਼, ਨਾੱਨ ਟੀਚਿੰਗ ਸਟਾਫ਼ ਅਤੇ ਵਿਿਦਆਰਥਣਾਂ ਹਾਜ਼ਰ ਰਹੀਆਂ। ਅੰਤ ਵਿੱਚ ਪ੍ਰਸ਼ਾਦ ਵੰਡਣ ਦੇ ਨਾਲ ਹਵਨ ਯੱਗ ਦਾ ਸਮਾਪਨ ਹੋਇਆ।

Share this News