ਸ਼ੋਸਲ ਮੀਡੀਏ ਤੇ ਇਕ ਲੜਕੇ ਦੀ ਮਾਰਕੁਟਾਈ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ‘ਚ ਪੁਲਿਸ ਵਲੋ ਮਹਿਲਾ ਸਮੇਤ ਤਿੰਨ ਗ੍ਰਿਫਤਾਰ

4674219
Total views : 5505253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਪਿਛਲੇ ਦਿਨੀ ਸ਼ੋਸਲ ਮੀਡੀਏ ਇਕ ਨੌਜਵਾਨ ਦੀ ਮਾਰਕੁਟਾਈ ਦੀ ਵਾਇਰਲ ਹੋਈ ਵੀਡੀਓ ਤੋ ਬਾਅਦ ਪੁਲਿਸ ਨੇ ਹਰਕੱਤ ਵਿੱਚ ਆਂਉਦਿਆ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਦੀ ਪੁਲਿਸ ਪਾਰਟੀ ਵੱਲੋਂ ਇਸ ਦੇ ਦੋਸ਼ੀ ਚਾਰ ਮੁਲਜਮਾਂ  ਵਿੱਚੋ ਇਕ ਮਹਿਲਾ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਵੈਭਵ ਪੁੱਤਰ ਪਵਨ ਕੁਮਾਰ ਸ਼ਰਮਾ ਵਾਸੀ ਰਜਿੰਦਰ ਨਗਰ ਬਟਾਲਾ ਰੋਡ ਅੰਮ੍ਰਿਤਸਰ, ਉਮਰ ਕ੍ਰੀਬ 21 ਸਾਲ ਅਤੇ ਆਰ.ਕੇ ਬਿਜਨੈਸ ਮੈਨੇਜਮੈਂਟ ਦੀਪ ਕੰਪਲੈਕਸ ਸਾਹਮਣੇ ਦੋਆਬਾ ਆਟੋਜ ਕੋਰਟ ਰੋਡ ਅੰਮ੍ਰਿਤਸਰ ਵਿਖੇ ਨੌਕਰੀ ਕਰਦਾ ਹੈ। 
ਮਾਮਲਾ: ਆਪਸ ਵਿੱਚ ਇਕ ਦੂਸਰੇ ਦੀਆਂ ਵੀਡੀਓ ਅਪਲੋਡ ਕਰਨ ਸਬੰਧੀ ਚਲਦੇ ਝਗੜੇ ਦਾ
ਮਿਤੀ 19-09-2023 ਨੂੰ ਰਾਤ ਕਰੀਬ 10 ਵਜੇ ਵਜੇ ਉਹ, ਬ੍ਰਾਈਡੇ ਸਕੂਲ ਦੇ ਨਜਦੀਕ ਚਾਂਪਾ ਦੀ ਦੁਕਾਨ ਤੇ ਖੜਾ ਸੀ ਤਾਂ ਉਸਦਾ ਜਾਣਕਾਰ ਮੋਹਿਤ ਵਾਲੀਆ ਆਪਣੇ ਭਰਾ ਰਿਤਕ ਵਾਲੀਆ ਅਤੇ ਦੋਸਤਾਂ ਰਾਘਵ ਸ਼ਰਮਾ ਅਤੇ ਪ੍ਰਨਵ ਅਰੋੜਾ, ਉਸਦੇ ਕੋਲ ਆਏ ਅਤੇ ਪਹਿਲਾਂ ਉਸ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਮੋਹਿਤ ਵਾਲੀਆ ਤੇ ਉਸ ਦੇ ਭਰਾ ਰਿਤਕ ਵਾਲੀਆਂ ਨੇ ਉਸਦਾ ਮੋਟਰਸਾਈਕਲ ਪੈਸ਼ਨ ਪਰੋ ਫੜ ਲਿਆ ਅਤੇ ਰਾਘਵ ਸ਼ਰਮਾ ਅਤੇ ਪ੍ਰਨਵ ਅਰੋੜਾ ਨੇ ਉਸਨੂੰ ਜਬਰਦਸਤੀ ਐਕਟਿਵਾ ਦੇ ਵਿਚਕਾਰ ਬਿਠਾ ਲਿਆ ਅਤੇ ਇਹ ਚਾਰੇ ਜਣੇ ਉਸਨੁੰ ਅਗਵਾ ਕਰਕੇ ਆਪਣੇ ਘਰ ਲੈ ਗਏ ਅਤੇ ਉਸਨੂੰ ਅੰਦਰ ਕਮਰੇ ਵਿੱਚ ਬੰਦ ਕਰ ਦਿੱਤਾ, ਘਰ ਵਿੱਚ ਮੋਹਿਤ ਵਾਲੀਆਂ ਦੀ ਮਦਰ ਰੀਟਾ ਵਾਲੀਆ ਵੀ ਸੀ। ਇਹ ਸਾਰੇ ਜਣੇ ਸਮੇਤ ਰੀਟਾ ਵਾਲੀਆ ਮੈਨੂੰ ਚਪੇੜਾਂ ਮਾਰਨ ਲੱਗ ਪਏ ਅਤੇ ਧਮਕੀਆਂ ਦੇਣ ਲੱਗ ਪਏ ਕਿ ਅੱਜ ਤੈਨੂੰ ਨਹੀਂ ਛੱਡਣਾ। ਫਿਰ ਇਹ ਮੈਨੂੰ ਬਾਹਰ ਵਿਹੜੇ ਵਿੱਚ ਲੈ ਆਏ ਅਤੇ ਫਰਸ਼ ਤੇ ਲਿਟਾ ਕੇ ਕੁੱਟਣ ਲੱਗ ਪਏ। ਮੋਹਿਤ ਵਾਲੀਆਂ ਨੇ ਆਪਣੀ ਪੈਂਟ ਵਿਚੋਂ ਬੈਲਟ ਕੱਢੀ ਅਤੇ ਮੈਨੂੰ ਕੁਟਣ ਲੱਗ ਪਿਆ, ਰਾਂਘਵ ਮੈਨੂੰ ਠੁੱਡ ਮਾਰਨ ਲੱਗ ਪਿਆ, ਪ੍ਰਨਵ ਮੈਨੂੰ ਚੱਪਲ ਨਾਲ ਕੁੱਟਣ ਲੱਗ ਪਿਆ ਅਤੇ ਰਿਤਕ ਵਾਲੀਆਂ ਮੈਨੂੰ ਲੱਤਾਂ ਮਾਰਨ ਲੱਗ ਪਿਆ। ਮੋਹਿਤ ਵਾਲੀਆ ਦੀ ਮਦਰ ਮੈਨੂੰ ਕੁੱਟਦੇ ਹੋਏ ਦੀ ਵੀਡੀਉ ਬਣਾ ਰਹੀ ਸੀ। ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਜਿਆਦਾ ਕੁੱਟਿਆ ਜਿਸ ਦੇ ਨਾਲ ਮੈਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਿਆ ਅਤੇ ਇਹ ਫਿਰ ਮੇਰੇ ਮੂੰਹ ਤੇ ਪਾਣੀ ਪਾ ਕੇ ਮੈਨੂੰ ਹੋਸ਼ ਵਿੱਚ ਲੈ ਆਉਂਦੇ। ਇਹ ਕੰਮ ਇਹਨਾਂ ਨੇ ਕਈ ਵਾਰ ਕੀਤਾ। ਇਹ ਮੈਨੂੰ ਬੇਹੋਸ਼ ਸਮਝ ਕੇ ਅੰਦਰ ਕਮਰੇ ਵਿੱਚ ਚਲੇ ਗਏ ਤਾਂ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਬਾਹਰ ਵੱਲ ਨੂੰ ਦੌੜਿਆ ਤਾਂ ਵੇਖਿਆ ਕਿ ਮੇਰੇ ਮੋਟਰ ਸਾਈਕਲ ਦੀ ਚਾਬੀ ਵਿੱਚ ਲੱਗੀ ਹੋਈ ਸੀ, ਮੈਂ ਆਪਣਾ ਮੋਟਰ ਸਾਈਕਲ ਸਟਾਰਟ ਕੀਤਾ ਤੇ ਉਥੇ ਦੌੜ ਗਿਆ ਤੇ ਘਰ ਚਲਾ ਗਿਆ। ਮੈਂ, ਘਰ ਜਾ ਕੇ ਆਪਣੀ ਪੈਂਟ ਚੈਕ ਕੀਤੀ ਤਾਂ ਵੇਖਿਆ ਕਿ ਮੇਰੀ ਜੇਬ ਵਿੱਚ ਪਏ 6200/-ਰੁਪੇ ਗਾਇਬ ਸਨ।  ਜਿਸਤੇ ਥਾਣਾ ਸਦਰ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਮੁਕੱਦਮਾਂ ਦੇ ਦੋਸ਼ੀਆਂ ਮੋਹਿਤ ਵਾਲੀਆਂ ਪੁੱਤਰ ਦਲੀਪ ਵਾਲੀਆਂ ਵਾਸੀ ਨਿਊ ਜਵਾਹਰ ਨਗਰ,ਬਟਾਲਾ ਰੋਡ,ਅੰਮ੍ਰਿਤਸਰ,ਪ੍ਰਨਵ ਅਰੋੜਾ ਪੁੱਤਰ ਨਰੇਸ਼ ਅਰੋੜਾ ਵਾਸੀ ਜਵਾਹਰ ਨਗਰ, ਅੰਮ੍ਰਿਤਸਰ. ਰੀਟਾ ਵਾਲੀਆਂ ਪਤਨੀ ਦਲੀਪ ਵਾਲੀਆਂ ਵਾਸੀ ਨਿਊ ਜਵਾਹਰ ਨਗਰ,ਬਟਾਲਾ ਰੋਡ,ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਰਿਤਕ ਵਾਲੀਆਂ  ਅਤੇ ਰਾਘਵ ਸ਼ਰਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 
Share this News