Total views : 5505362
Total views : 5505362
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ-ਕਮ-ਕਾਰਜ਼ਕਾਰੀ ਮੈਜਿਸਟਰੇਟ, ਅੰਮ੍ਰਿਤਸਰ ਸ਼ਹਿਰ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀਆਂ ਵਿੱਚ 04 ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਂਣ ਸਬੰਧੀ
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਏਰੀਆਂ ਵਿੱਚ ਜਦੋਂ ਮਕਾਨ ਮਾਲਕ ਆਪਣੀ ਜਗ੍ਹਾਂ ਰਿਹਾਇਸ਼/ਵਪਾਰਕ ਮਕਸਦ ਲਈ ਕਿਰਾਏ ਤੇ ਦੇਂਦੇ ਹਨ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀ ਦਿੰਦੇ ਅਤੇ ਅਜਿਹੇ ਕਈ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗ੍ਹਾਂ ਛੱੜ ਕੇ ਚਲੇ ਜਾਂਦੇ ਹਨ। ਜਿਸ ਲਈ ਜੁਰਮਾਂ ਦੀ ਰੋਕਥਾਮ ਲਈ ਇਹ ਜਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਜਗ੍ਹਾਂ ਕਿਰਾਏ ਤੇ ਦੇਂਣੀ ਹੋਵੇ ਤਾਂ ਉਹ, ਮਾਲਕ ਮਕਾਨ ਅਜਿਹੇ ਕਿਰਾਏਦਾਰ ਦਾ ਪਤਾ ਅਤੇ ਵੇਰਵੇ ਪ੍ਰਾਪਤ ਕਰਕੇ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿੱਚ ਦੇਵੇ ਤਾਂ ਜੋ ਪੁਲਿਸ ਕਿਰਾਏਦਾਰ ਦੀ ਸਹੀ ਤਸਦੀਕ ਕਰ ਸਕੇ।
ਅਸਲ੍ਹਾਂ ਭੰਡਾਰ ਵੱਲਾ ਦੇ ਆਲੇ ਦੁਆਲੇ 1000 ਵਰਗ ਗਜ਼ ਦੇ ਏਰੀਆ ਵਿੱਚ ਉਸਾਰੀ ਨਾ ਕਰਨ ਸਬੰਧੀ
ਅਸਲ੍ਹਾ ਭੰਡਾਰ ਵੱਲ੍ਹਾ ਦੇ ਆਲੇ ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸੇ ਅਣ-ਸੁਖਾਂਵੀ ਘਟਨਾਂ ਦੇ ਵਾਪਰਨ ਸੀ ਸੰਭਾਵਨਾਂ ਬਣੀ ਰਹਿੰਦੀ ਹੈ। ਇਸ ਲਈ ਮਨੁੱਖੀ ਜਾਨਾਂ ਅਤੇ ਸਰਾਕਰੀ ਜਾਇਦਾ ਨੂੰ ਬਚਾਉਂਣ ਦੇ ਮੰਤਵ ਲਈ ਅਸਲ੍ਹਾਂ ਭੰਡਾਰ ਵੱਲਾ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਦੇ ਅਣ-ਅਧਿਕਾਰਤ ਉਸਾਰੀਆਂ ਨਾ ਕਰਨ ਦੀ ਪਾਬੰਦੀ ਲਗਾਈ ਹੈ।
ਪੀ.ਜ਼ੀ ਦੀ ਰਜਿਸਟਰੇਸ਼ਨ ਕਰਵਾਉਂਣ ਸਬੰਧੀ
ਪਿੱਛਲੇ ਅਰਸੇ ਦੌਰਾਨ ਚੰਡੀਗੜ੍ਹ ਵਿੱਖੇ ਇੱਕ ਪੀ.ਜ਼ੀ ਵਿੱਚ ਅੱਗ ਲੱਗਣ ਕਰਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਪੈਂਦੇ ਪੀ.ਜ਼ੀ ਮਾਲਕਾਂ ਵੱਲੋਂ ਅਕਸਰ ਹੀ ਪੜ੍ਹਣ ਜਾਂ ਕੰਮਕਾਰ ਕਰਨ ਵਾਲੇ ਲੜਕੇ/ਲੜਕੀਆਂ ਲਈ ਆਪਣੇ ਘਰਾਂ ਅੰਦਰ ਛੋਟੇ-ਛੋਟੇ ਕਮਰੇ ਬਣਾ ਕੇ ਕਿਰਾਏ ਪਰ ਦਿੱਤੇ ਜਾਂਦੇ ਹਨ। ਜਿਸ ਵਿੱਚ ਇੱਕ ਹੀ ਕਮਰੇ ਵਿੱਚ ਲੋੜ ਤੋਂ ਵੱਧ ਗਿਣਤੀ ਵਿੱਚ ਲੜਕੇ ਲੜਕੀਆਂ ਨੂੰ ਛੋਟੇ-ਛੋਟੇ ਬੈੱਡ ਲਗ੍ਹਾਂ ਦੇ ਕਿਰਾਏ ਪਰ ਰੱਖਿਆ ਜਾਂਦਾ ਹੈ। ਇੱਕ ਹੀ ਬਿਲਡਿੰਗ ਦੀ ਹੋਟਲ ਨੁਮਾਂ ਉਸਾਰੀ ਕਰਕੇ ਛੱਤਾਂ ਪਾ ਕਾਫੀ ਮੰਜ਼ਲਾਂ ਤਿਆਰ ਕਰਕੇ ਕਮਰੇ ਬਣਾਏ ਜਾਂਦੇ ਹਨ।ਜਿਸ ਬਿਲਡਿੰਗ ਵਿੱਚ ਇਹ ਕਮਰੇ ਹੁੰਦੇ ਹਨ, ਉਸ ਵਿੱਚ ਐਮਰਜ਼ੈਂਸੀ ਵੇਲੇ ਬਾਹਰ ਨਿਕਲਣ ਲਈ ਕਿਸੇ ਕਿਸਮ ਦਾ ਕੋਈ ਐਮਰਜ਼ੈਂਸੀ ਦਰਵਾਜ਼ਾਂ ਨਹੀ ਹੁੰਦਾ ਤੇ ਨਾ ਹੀ ਅੱਗ ਬੁਝਾਉ ਜੰਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਐਮਰਜ਼ੈਂਸੀ ਵੇਲੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਨੂੰ ਰੌਕਣ ਲਈ ਪੀ.ਜ਼ੀ ਚਾਲੂ ਕਰਨ ਤੋਂ ਪਹਿਲਾਂ ਇਸਦੀ ਰਜਿਸਟਰੇਸ਼ਨ ਕਰਵਾਉਣਾ ਜਰੂਰੀ ਹੈ।
ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ਨਾ ਕਰਨ ਸਬੰਧੀ
ਨੌਜ਼ਵਾਨ ਲੜਕੇ ਆਪਣੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਤਕਨੀਕੀ ਫੇਰਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁੱਝ ਕੇ ਬਹੁਤ ਉੱਚੀ ਅਵਾਜ਼ ਪੈਦਾ ਕਰਦੇ ਹਨ ਅਤੇ ਤਹਿਸੁੱਦਾ ਮਾਨਕਾ ਤੋਂ ਜ਼ਿਆਦਾ ਨੌਇਸ ਪੋਲੀਊਸ਼ਨ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ। ਜਿਸ ਨਾਲ ਆਮ ਜਨਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਦਾ ਹੈ। ਇਸ ਲਈ ਜਿਆਦਾ ਨੋਇਸ ਪੋਲੀਊਸ਼ਨ ਫੈਲਾਉਂਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਧੀ ਲਗਾਈ ਜਾਂਦੀ ਹੈ।