ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਜ਼ਿਲੇ ਦੇ ਬੇਲਰ ਮਸ਼ੀਨਾ ਦੇ ਮਾਲਕਾਂ ਨਾਲ ਮੀਟਿੰਗ

4674967
Total views : 5506369

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ  ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ-2023 ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਲਈ ਐਕਸ—ਸੀਟੂ ਤਕਨੀਕ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਲਈ ਸਰਕਾਰ ਵੱਲੋਂ ਐਕਸ—ਸੀਟੂ ਤਕਨੀਕ ਹੇਠ ਬੇਲਰ/ਰੇਕ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਗਿਆ ਹੈ।ਇਸ ਸਬੰਧੀ ਜਿਲੇ ਵਿਚ ਹੁਣ ਤੱਕ ਦੇ ਸਬਸਿਡੀ ਪ੍ਰਪਾਤ ਬੇਲਰ—ਰੇਕ ਮਸ਼ੀਨਾ ਦੇ ਮਾਲਕਾਂ ਅਤੇ ਜਿੰਨਾਂ ਕਿਸਾਨਾਂ ਨੇ ਬੇਲਰ/ਰੇਕ ਮਸ਼ੀਨ ਸਬਬਿਡੀ ‘ਤੇ ਲੈਣ ਲਈ ਇਸ ਸਾਲ ਅਪਲਾਈ ਕੀਤਾ ਹੈ, ਉਨਾ ਕਿਸਾਨਾ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਉਨਾਂ ਨੂੰ ਹਦਾਇਤ ਕੀਤੀ ਗਈ ਕਿ ਸਬਸਿਡੀ ‘ਤੇ ਦਿੱਤੀਆਂ ਗਈਆ ਬੇਲਰ—ਰੇਕ ਮਸ਼ੀਨਾ ਦੀ ਵੱਧ ਤੋਂ ਵੱਧ ਵਰਤੋਂ ਤਰਨਤਾਰਨ ਜਿਲੇ ਵਿੱਚ ਹੀ ਕਰਨ।
ਸਬਸਿਡੀ ‘ਤੇ ਦਿੱਤੀਆਂ ਗਈਆ ਬੇਲਰ—ਰੇਕ ਮਸ਼ੀਨਾ ਦੀ ਵੱਧ ਤੋਂ ਵੱਧ ਵਰਤੋਂ ਤਰਨਤਾਰਨ ਜਿਲੇ ਵਿੱਚ ਹੀ ਕਰਨ ਦੀ ਕੀਤੀ ਹਦਾਇਤ
ਉਨਾ ਮੀਟਿੰਗ ਵਿੱਚ ਆਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ਵਿਚ ਝੋਨੇ ਦੀ ਫਸਲ ਦੀ ਰਹਿੰਦ ਖੂਹਦ ਨੂੰ ਬਿਨਾ ਅੱਗ ਲਗਾਏ ਖੇਤ ਵਿੱਚ ਹੀ ਮਸ਼ੀਨਾ ਰਾਹੀਂ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨਾਂ ਕਿਸਾਨਾ ਨੇ ਬੇਲਰ/ਰੇਕ ਮਸ਼ੀਨ ਸਬਬਿਡੀ ‘ਤੇ ਲੈਣ ਲਈ ਅਪਲਾਈ ਕੀਤਾ ਸੀ, ਉਨਾਂ ਵਿਚੋਂ ਟੀਚਿਆ ਮੁਤਾਬਿਕ 48 ਕਿਸਾਨਾ ਨੂੰ ਬੇਲਰ/ਰੇਕ ਮਸ਼ੀਨ ਖਰੀਦਣ ਦੀ ਪ੍ਰਵਾਨਗੀ ਵਿਭਾਗ ਵੱਲੋ ਦਿੱਤੀ ਜਾ ਚੁੱਕੀ ਹੈੇ ਅਤੇ ਚੁਣੇ ਗਏ ਕਿਸਾਨਾ ਨੂੰ ਮਿਤੀ 29 ਸਤੰਬਰ, 2023 ਤੱਕ ਇਹ ਮਸ਼ੀਨਾਂ ਦੀ ਖਰੀਦ ਕਰ ਲੈਣ। ਇਸ ਮੌਕੇ ਮੀਟਿੰਗ ਵਿੱਚ ਜਿਲਾ ਸਿਖਲਾਈ ਅਫਸਰ ਡਾ. ਕਲਦੀਪ ਸਿੰਘ ਮੱਤੇਵਾਲ ਅਤੇ ਸਬੰਧਤ ਸਟਾਫ ਮੌਜੂਦ ਸਨ।
Share this News