ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਪ੍ਰੈਸ ਕਲੱਬ ਦੀ ਇੱਕ ਮਹੀਨੇ ਵਿੱਚ ਚੋਣ ਕਰਾਉਣ ਦੇ ਦਿੱਤੇ ਆਦੇਸ਼  

4675179
Total views : 5506666

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਸਥਾਨਕ ਪ੍ਰੈਸ ਕਲੱਬ ਨੂੰ ਲੈ ਕੇ ਪੱਤਰਕਾਰਾਂ ਦਾ ਇੱਕ ਵਫਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੂੰ ਮਿਿਲਆ ਤੇ ਉਹਨਾਂ ਨੇ ਪੱਤਰਕਾਰਾਂ ਦੀ ਗੱਲਬਾਤ ਬੜੇ ਹੀ ਤਰੀਕੇ ਤੇ ਸਲੀਕੇ ਤੇ ਠਰੰਮੇ ਨਾਲ ਸੁਣੀ।ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਗਈ ਤਾਂ ਉਹਨਾਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ੍ਰ ਸ਼ੇਰ ਜੰਗ ਸਿੰਘ ਨੂੰ ਆਦੇਸ਼ ਦਿੱਤੇ ਕਿ ਉਹ ਇੱਕ ਮਹੀਨੇ ਵਿੱਚ ਕਲੱਬ ਦੀ ਬਕਾਇਦਾ ਤੌਰ ‘ਤੇ ਨਿਯਮਾਵਲੀ ਅਨੁਸਾਰ ਚੋਣ ਕਰਾਉਣ। ਉਹਨਾਂ ਕਹਾ ਕਿ ਜੇਕਰ ਜਿਲਾਂ ਪ੍ਰਸ਼ਾਸ਼ਨ ਨਹੀ ਕਰਾਉਦਾ ਤਾਂ ਫਿਰ ਪੱਤਰਕਾਰ ਜੇਕਰ ਅਦਾਲਤ ਵਿੱਚ ਚੱਲੇ ਜਾਂਦੇ ਹਨ ਤਾਂ ਵੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਹੀ ਚੋਣ ਕਰਵਾਉਣੀ ਪਵੇਗੀ, ਇਸ ਲਈ ਸਮਾਂ ਵਿਅਰਥ ਗੁਆਉਣ ਤੋਂ ਪਹਿਲਾਂ ਹੀ ਚੋਣ ਕਰਵਾ ਲੈਣੀ ਹੀ ਬਿਹਤਰ ਹੈ।

ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ੍ਰ ਸ਼ੇਰ ਜੰਗ ਸਿੰਘ ਹੁੰਦਲ ਨੇ ਕਿਹਾ ਕਿ ਪਹਿਲੀ ਬਣਾਈ ਗਈ ਬਾਡੀ ਪੂਰੀ ਤਰ੍ਹਾਂ ਗੈਰ ਕਨੂੰਨੀ ਹੈ ਤੇ ਹੁਣ ਨਵੀਂ ਚੋਣ ਕਰਵਾਈ ਜਾਵੇਗੀ


 ਪੱਤਰਕਾਰਾਂ ਦੀਆਂ ਦਲੀਲਾਂ ਨੂੰ ਡੀ ,ਸੀ ਸਾਹਿਬ ਨੇ ਬੜੇ ਹੀ ਧਿਆਨ ਤੇ ਗੌਰ ਨਾਲ ਸੁਣਿਆ ਤੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਪ੍ਰੈਸ ਕਲੱਬ ਕਿਸੇ ਵੀ ਵਿਅਕਤੀ ਜਾਂ ਸਮੁਦਾਇ ਦੀ ਸੰਪਤੀ ਨਹੀਂ ਸਗੋਂ ਇਹ ਸਰਕਾਰੀ ਸੰਮਤੀ ਹੈ ਤੇ ਇਸ ਉਪਰ ਕਿਸੇ ਨੂੰ ਵੀ ਨਜ਼ਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਤੁਰੰਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਆਦੇਸ਼ ਦਿੱਤੇ ਕਿ ੳੇਹ ਤੁਰੰਤ ਕਾਰਵਾਈ ਕਰਕੇ ਜਿਹੜੇ ਸਰਕਾਰੀ ਕਾਰਡ ਹੋਲਡਰ ਪੱਤਰਕਾਰ ਹਨ ਉਹਨਾਂ ਦੀਆਂ ਵੋਟਾਂ ਪਵਾ ਕੇ ਪ੍ਰੈਸ ਕਲੱਬ ਦੀ ਬਾਡੀ ਦੀ ਚੋਣ ਕਰਵਾਉਣ ਦੇ ਪ੍ਰਬੰਧ ਕਰਨ।ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਸਮਾਜ ਵਿੱਚ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਤੇ ਇਹਨਾਂ ਵਿੱਚ ਏਕਤਾ ਤੇ ਦ੍ਰਿੜਤਾ ਹੋਣੀ ਬਹੁਤ ਜ਼ਰੂਰੀ ਹੈ।ਉਹਨਾਂ ਕਿਹਾ ਕਿ ਇੱਕ ਮਹੀਨੇ ਚੋਣ ਕਰਵਾਈ ਜਾਵੇਗੀ ਤੇ ਜਿਹੜਾ ਦੀ ਬਾਡੀ ਬਣੇਗੀ ਉਸ ਨੂੰ ਪ੍ਰਬੰਧ ਸੋਂਪ ਦਿੱਤਾ ਜਾਵੇਗਾ।
  ਬਾਅਦ ਵਿੱਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ੍ਰ ਸ਼ੇਰ ਜੰਗ ਸਿੰਘ ਹੁੰਦਲ ਨੇ ਕਿਹਾ ਕਿ ਪਹਿਲੀ ਬਣਾਈ ਗਈ ਬਾਡੀ ਪੂਰੀ ਤਰ੍ਹਾਂ ਗੈਰ ਕਨੂੰਨੀ ਹੈ ਤੇ ਹੁਣ ਨਵੀਂ ਚੋਣ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲੇ ਦਿਨ ਹੀ ਮਹਿਸੂਸ ਕੀਤਾ ਸੀ ਕਿ ਇਸ ਤਰ੍ਹਾਂ ਦਾ ਕੰਮ ਪੱਤਰਕਾਰ ਭਾਈਚਾਰੇ ਨੂੰ ਨਹੀ ਕਰਨਾ ਚਾਹੀਦਾ ਜਿਹੜਾ ਦੂਜਿਆਂ ਲਈ ਦੁਬਿੱਧਾ ਪੈਦਾ ਕਰੇ। ਇਸ ਸਮੇ ਬਜ਼ੁਰਗ ਪੱਤਰਕਾਰ ਦੀਪਕ ਸ਼ਰਮਾ, ਜਗਮੋਹਨ ਸਿੰਘ, ਅੰਮ੍ਰਿਪਤਲ ਸਿੰਘ, ਜੋਗਿੰਦਰਪਾਲ ਸਿੰਘ ਕੁੰਦਰਾ, ਜਸਬੀਰ ਸਿੰਘ ਪੱਟੀ, ਗੁਰਜਿੰਦਰ ਸਿੰਘ ਮਾਹਲ, ਕੁਲਬੀਰ ਸਿੰਘ, ਬਲਵਿੰਦਰ ਸਿੰਘ ਚੜਿੰਦਾ ਦੇਵੀ, ਕਿਸ਼ਨ ਸਿੰਘ ਦੁਸਾਂਝ. ਮਲਕੀਅਤ ਸਿੰਘ, ਵੀਰਾਜ, ਜਾਤਿੰਦਰ ਸਿੰਘ, ਹਰਪਾਲ ਸਿੰਘ ਭੰਗੂ ਅਤੇ ਹੋਰ ਬਹੁਤ ਸਾਰੇ ਪੱਤਰਕਾਰ ਹਾਜ਼ਰ ਸਨ।

Share this News