ਅਣਪਛਾਤੇ ਵਿਆਕਤੀਆਂ ਨੇ ਬਲਾਕ ਕਾਂਗਰਸ ਪ੍ਰਧਾਨ ਦਾ ਘਰ ‘ਚ ਵੜ ਕੇ ਕੀਤਾ ਕਤਲ

4674893
Total views : 5506249

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ/ਪ੍ਰਿੰਸਪਾਲ

ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦਾ ਦਿਨ-ਦਿਹਾੜੇ ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਜੋ ਪਿੰਡ ਦੇ ਨੰਬਰਦਾਰ ਵੀ ਸਨ, ਉਹਨਾਂ ਦੇ ਫੋਨ ’ਤੇ ਕਿਸੇ ਜਾਣਕਾਰ ਨੇ ਕਾਲ ਕੀਤੀ ਕਿ ਕਿਸੇ ਜ਼ਰੂਰੀ ਦਸਤਾਵੇਜ਼ਾਂ ’ਤੇ ਸਨਾਖ਼ਤੀ ਦਸਤਖ਼ਤ ਕਰਵਾਉਣੇ ਹਨ।

ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਅਜੀਤਵਾਲ ਬਲਾਕ ਦਾ ਕਾਂਗਰਸ ਪ੍ਰਧਾਨ ਤੇ ਪਿੰਡ ਡਾਲਾ ਦਾ ਨੰਬਰਦਾਰ ਵੀ ਹੈ। ਕੁਝ ਮੋਟਰਸਾਇਕਲ ਸਵਾਰਾਂ ਨੇ ਘਰ ‘ਚ ਵੜਕੇ ਗੋ.ਲੀਆਂ ਮਾਰ ਕੇ ਨੰਬਰਦਾਰ ਬਲਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਕਿਸੇ ਫਾਰਮ ‘ਤੇ ਮੋਹਰ ਲਗਵਾਉਣ ਦੇ ਬਹਾਨੇ ਉਸ ਦੇ ਘਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਬਲਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਰਸਤੇ ਵਿਚ ਹੀ ਉਸਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this News