Total views : 5505104
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਤਿੰਦਰ ਬੱਬਲਾ
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁੰਡਾ ਪਿੰਡ ਵਿਖੇ ਦੋ ਸਕੇ ਮਾਸੂਮ ਭਰਾਵਾਂ ਦੇ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੋਵਾਂ ਦੀ ਮੌਤ ਜਹਿਰੀਲੇ ਸੱਪ ਦੇ ਲੜਨ ਨਾਲ ਹੋਈ ਹੈ। ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾਂ ਪ੍ਰਿੰਸਪਾਲ ਅਤੇ 7 ਸਾਲਾਂ ਗੁਰਦਿੱਤਾ ਵਜੋਂ ਹੋਈ ਹੈ।
ਬੱਚਿਆਂ ਦੇ ਪਿਤਾ ਬਿਕਰ ਨਿਵਾਸੀ ਮੁੰਡਾ ਪਿੰਡ ਨੇ ਦਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਵੱਡੇ ਲੜਕੇ ਪ੍ਰਿੰਸਪਾਲ ਨੇ ਕੰਨ ਅਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਜਦਕਿ ਛੋਟੇ ਗੁਰਦਿੱਤ ਵੱਲੋਂ ਵੀ ਹੱਥ ਦੇ ਗੁਟ ਅਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ। ਬੱਚਿਆਂ ਦੀ ਹਾਲਾਤ ਵਿਗੜਦੀ ਵੇਖ ਪਰਿਵਾਰ ਵਲੋਂ ਪਿੰਡ ਤੋ ਮੁਢਲੀ ਡਾਕਟਰੀ ਸਹਾਇਤਾ ਲਈ ਗਈ।ਪਿਤਾ ਨੇ ਦੱਸਿਆ ਕਿ ਵੱਡੇ ਲੜਕੇ ਪ੍ਰਿੰਸਪਾਲ ਦੀ ਘਰ ਵਿਚ ਹੀ ਮੌਤ ਹੋ ਗਈ ਸੀ। ਵੱਡੇ ਬੇਟੇ ਦੀ ਮੌਤ ‘ਤੋਂ ਬਾਅਦ ਛੋਟੇ ਬੇਟੇ ਨੂੰ ਅਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।ਪਿੰਡ ਵਾਸੀਆਂ ਵਲੋ ਜਿਥੇ ਗਰੀਬ ਪ੍ਰੀਵਾਰ ਨਾਲ ਹਮਦਰਦੀ ਜਿਤਾਈ ਜਾ ਰਹੀ ਹੈ, ਉਥੇ ਲੋਕਾਂ ਨੇ ਸਰਕਾਰ ਤੇ ਜਿਲਾ ਪ੍ਰਸ਼ਾਸਨ ਤੋ ਗਰੀਬ ਪ੍ਰੀਵਾਰ ਦੀ ਮਾਲੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ।