ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਸਮੇ ਕੈਬਨਿਟ ਮੰਤਰੀ ਈ.ਟੀ.ਓ ਤੇ ਭੁੱਲਰ ਨੇ ਅਰਥੀ ਨੂੰ ਦਿੱਤਾ ਮੋਢਾ

4674231
Total views : 5505279

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਲਾਲੀ ਕੈਰੋਂ, ਲੱਡੂ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਤਾ ਬਲਬੀਰ ਕੌਰ ਜੀ ਜੋਂ ਕਿ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਮੁੱਚੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਦੇ ਮਾਤਾ ਜੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਾਰਟੀ ਵੱਲੋਂ ਇਸ ਦੁੱਖ ਦੀ ਘੜੀ ਵਿਚ ਹਰ ਤਰ੍ਹਾਂ ਮੋਢੇ ਨਾਲ ਮੋਢੇ ਜੋੜ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਹੋਰ ਜੱਥੇਬੰਦੀਆਂ ਦੇ ਆਗੂਆਂ ਵੱਲੋ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਉਨ੍ਹਾਂ ਦੇ ਪਿਤਾ ਜੀ ਧਰਮ ਸਿੰਘ ਲਾਲਪੁਰ ਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਮਾਤਾ ਬਲਬੀਰ ਕੌਰ ਜੀ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਲਾਲਪੁਰ ਵਿਖੇ ਕੀਤਾ ਗਿਆ।ਜਿੰਨਾ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਵਧਾੲਕਿ ਮਨਜਿੰਦਰ ਸਿੰਘ ਲਾਲਪੁਰਾ ਨੇ ਵਿਖਾਈ,ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਈਟੀਓ ਵੱਲੋਂ  ਮਾਤਾ ਜੀ ਦੀ ਮ੍ਰਿਤਕ ਦੇ ਤੇ ਫੁਲ ਮਾਲਾਵਾਂ ਪਾਰਟੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਓਥੇ ਦੋਹਾਂ ਮੰਤਰੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਜਿਵੇਂ ਕਿਸੇ ਵਿਅਕਤੀ ਦੀ ਸਫ਼ਲਤਾ ਵਿਸ਼ੇਸ਼ ਪਰਿਵਾਰ ਦੀ ਔਰਤ ਦਾ ਹੱਥ ਮੰਨਿਆ ਜਾਂਦਾ ਹੈ।
ਉਸੇ ਤਰ੍ਹਾਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਇਸ ਮੁਕਾਮ ਤੱਕ ਪੁੱਜਣ ਵਿੱਚ ਮਾਤਾ ਬਲਬੀਰ ਕੌਰ ਦੀਆਂ ਦੁਆਵਾਂ ਤੇ ਵੱਡਾ ਹੱਥ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਬਲਬੀਰ ਕੌਰ ਜੀ ਦੇ ਤੁਰ ਜਾਣ ਨਾਲ ਜਿੱਥੇ ਇਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਆਮ ਆਦਮੀ ਪਾਰਟੀ ਵੀ ਇਕ ਸਿਆਣੇ ਮਹਿਲਾ ਆਗੂ ਤੋਂ ਵਾਂਝੀ ਹੋ ਗਈ ਹੈ।
ਮਾਤਾ ਜੀ ਦੀ  ਅੰਤਿਮ ਯਾਤਰਾ ਵਿੱਚ  ਇਲਾਕੇ ਭਰ ਚੋਂ ਵੱਡੀ ਗਿਣਤੀ ‘ਚ ਆਗੂਆਂ ਅਤੇ ਮੁਹਤਬਰਾਂ ਨੇ ਕੀਤੀ ਸ਼ਮੂਲੀਅਤ
ਇਸ ਮੌਕੇ ਪੁੱਜੇ ਆਗੂਆਂ ਚੋਂ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਡਾਇਰੈਕਟਰ ਜਸਵੀਰ ਸਿੰਘ ਸੁਰਸਿੰਘ,ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ,ਚੇਅਰਮੈਨ ਰਜਿੰਦਰ ਸਿੰਘ ਉਸਮਾ, ਚੇਅਰਮੈਨ ਦਿਲਬਾਗ ਸਿੰਘ ਸੰਧੂ, ਐੱਸ ਡੀ ਐਮ ਰਜਨੀਸ਼ ਅਰੋੜਾ,ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ, ਕੋਚ ਸਰੂਪ ਸਿੰਘ ਢੋਟੀਆਂ ਇੰਚਾਰਜ ਸਪੋਰਟਸ ਸੈੱਲ,ਜਸਬੀਰ ਸਿੰਘ ਜਸ ਗਿੱਲ ਫਾਇਨਾਸ ਢੋਟੀਆਂ, ਲੈਕਚਰਾਰ ਹਰਪ੍ਰੀਤ ਸਿੰਘ ਮੁਹੰਮਦ ਖਾਂ, ਸਤਿੰਦਰ ਸਿੰਘ ਕੰਗ, ਗੁਰਸ਼ਰਨ ਸਿੰਘ ਪੀ ਏ, ਗੁਰਸ਼ਰਨ ਸਿੰਘ ਫਤਿਆਬਾਦ, ਦਲਜੀਤ ਸਿੰਘ ਲਾਲਪੁਰਾ,ਡਾਕਟਰ ਕੁਲਦੀਪ ਸਿੰਘ ਰਣ ਸਿੰਘ, ਸਰਪੰਚ ਹਰਜਿੰਦਰ ਸਿੰਘ ਦੀਨੇਵਾਲ ਕੁਲਬੀਰ ਸਿੰਘ ਤੁੜ,ਭੁਪਿੰਦਰ ਸਿੰਘ ਬਿੱਟੂ ਜਸਪਾਲ ਸਿੰਘ ਵਿਰਕ ਜੰਗਸੇਰ ਸਿੰਘ ਟੋਨੀ ਨਰੇਸ਼ ਪਾਠਕ ਕਸ਼ਮੀਰ ਸਿੰਘ ਮਾਸਟਰ ਲਖਵਿੰਦਰ ਸਿੰਘ ਫੋਜੀ ਕਲਵੰਤ ਸਿੰਘ ਕਲਸੀ ਐਮ ਸੀ ਸ਼ੇਰ ਸਿੰਘ ਗਿੱਲ ਜਸਪ੍ਰੀਤ ਸਿੰਘ ਬੀਜੇਪੀ ਹਰਜੀਤ ਸਿੰਘ ਸੰਧੂ ਸੁਖਬੀਰ ਸਿੰਘ ਵਲਟੋਹਾ ਕਰਮਜੀਤ ਸਿੰਘ ਅਮਰਿੰਦਰ ਸਿੰਘ ਕੇਵਲ ਚੋਹਲਾ ਸਾਹਿਬ ਅਵਤਾਰ ਸਿੰਘ ਮਠਾੜੂ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਚੰਬਾ ਸ਼ਮਸ਼ੇਰ ਸਿੰਘ ਕੱਲਾ ਨਿਰਮਲ ਸਿੰਘ ਢੋਟੀ ਦਵਿੰਦਰ ਸਿੰਘ ਗੋਰਖਾ ਜੱਸ ਲਾਲਪੁਰਾ ਸੁਖਪ੍ਰੀਤ ਸਿੰਘ,ਬਲਦੇਵ ਸਿੰਘ ਗੋਰਾ, ਕਾਰਜ ਰੰਧਾਵਾ ਤੇ ਹੋਰ ਇਲਾਕੇ ਭਰ ਚੋਂ ਪੁੱਜੇ ਵੱਖ ਵੱਖ ਆਗੂਆਂ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਉਹਨਾਂ ਦੇ ਪਿਤਾ ਧਰਮ ਸਿੰਘ ਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Share this News