Total views : 5504904
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਸਿੰਘ ਸੰਧੂ
ਵਿਸ਼ਵ ਦੀ ਸੱਭ ਤੋਂ ਹਰਮਨ ਪਿਆਰੀ ਖੇਡ ਕ੍ਰਿਕੇਟ ਦੇ ਵਿੱਚ ਅੰਡਰ14 ਸਾਲ ਉਮਰ ਵਰਗ ਦੇ ਖਿਡਾਰੀ ਸਹਿਬਾਜ਼ ਸਿੰਘ ਸੰਧੂ ਨੇ ਹਲਕੀ ਉਮਰੇ ਵੱਡੀਆ ਪ੍ਰਾਪਤੀਆਂ ਕਰਨ ਦਾ ਤਹੱਈਆ ਕੀਤਾ ਹੈ। ਜਿਸ ਦੇ ਚੱਲਦਿਆਂ ਉਹ ਆਪਣੇ ਸਕੂਲ ਸੇਂਟ ਫਰਾਂਸਿਸ ਵਿਖੇ ਚੱਲ ਰਹੀ ਕ੍ਰਿਕੇਟ ਅਕੈਡਮੀ ਦੇ ਵਿੱਚ ਕਰੜਾ ਅਭਿਆਸ ਕਰ ਰਿਹਾ ਹੈ। ਕ੍ਰਿਕੇਟ ਖੇਤਰ ਦੇ ਇਸ ਉਭਰਦੇ ਖਿਡਾਰੀ ਨੇ ਕਈ ਸ਼ਾਨਾਮੱਤੀਆਂ ਤੇ ਮਾਣਮੱਤੀਆ ਪ੍ਰਾਪਤੀਆਂ ਕੀਤੀਆਂ ਹਨ। ਹਲਕੀ ਉਮਰੇ ਵੱਡੀਆ ਮੱਲ੍ਹਾਂ ਮਾਰਨ ਵਾਲਾ ਸ਼ਹਿਬਾਜ਼ ਸਿੰਘ ਸੰਧੂ ਕ੍ਰਿਕੇਟ ਦਾ ਆਲ ਰਾਊਂਡਰ ਖਿਡਾਰੀ ਹੈ। ਉਸ ਨੇ ਆਪਣੇ ਬੱਲੇ ਨਾਲ ਕਈ ਮੈਚਾਂ ਦੀ ਜਿੱਤ ਦਾ ਸਵਾਦ ਚੱਖਿਆ ਹੈ ਅਤੇ ਕਈ ਮੈਨ ਆਫ ਦਾ ਮੈਚ ਖਿਤਾਬ ਆਪਣੇ ਨਾਮ ਕਰਵਾ ਚੁੱਕਾ ਹੈ।
ਸਕੂਲ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਚੁੱਕੇ ਸ਼ਹਿਬਾਜ਼ ਸਿੰਘ ਦੀ ਹੁਣ ਸਕੂਲ ਵੱਲੋਂ ਪੰਜਾਬ ਰਾਜ ਖੇਡਾਂ ਲਈ ਵੀ ਚੋਣ ਹੋ ਚੁੱਕੀ ਹੈ। ਜਦੋਂ ਉਸ ਤੋਂ ਪੁਛਿਆ ਗਿਆ ਕਿ ਉਹ ਹੋਰ ਕੀ ਕਰਣ ਦਾ ਇਛੁੱਕ ਹੈ ਤਾਂ ਉਸ ਨੇ ਬੜੀ ਨਿਮਰਤਾ ਸਹਿਤ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਭਾਰਤ ਲਈ ਖੇਡ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂਮ ਰੌਸ਼ਨ ਕਰੇ। ਇਕ ਚੰਗੇ ਪਰਿਵਾਰ ਨਾਲ ਸਬੰਧਤ ਸ਼ਹਿਬਾਜ਼ ਸਿੰਘ ਦੇ ਪਿਤਾ ਇੱਕ ਮਾਹਿਰ ਮੁਰਗੀ ਪਾਲਕ ਹਨ ਤੇ ਮਾਤਾ ਜੀ ਅਦਰਸ਼ ਕੌਰ ਸੰਧੂ ਬਹੁ’ਪੱਖੀ ਸ਼ਖਸ਼ੀਅਤ ਦੇ ਮਾਲਕ ਸਕੂਲ ਅਧਿਆਪਕਾ ਹਨ ਅਤੇ ਦੋ ਭੈਣਾਂ ਵਿੱਚੋ ਇਕ ਐਮ.ਬੀ.ਬੀ.ਐਸ ਡਾਕਟਰ ਹੈ ਤੇ ਦੂਜੀ ਐਮ.ਬੀ.ਬੀ.ਐਸ ਦੀ ਪੜਾਈ ਕਰ ਰਹੀ ਹੈ।। ਉਸ ਨੇ ਦੱਸਿਆ ਕਿ ਗੁਰੂ ਦੀ ਪਾਕ ਪਵਿੱਤਰ ਨਗਰੀ ਤੋਂ ਕਈ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ। ਜਿਸ ਦੇ ਚੱਲਦਿਆਂ ਉਹ ਵੀ ਇਸੇ ਤਰਜ਼ ਦਾ ਮੁਕਾਮ ਹਾਂਸਲ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਸਕੂਲ ਕ੍ਰਿਕੇਟ ਅਕੈਡਮੀ ਦੇ ਸਹਿਯੋਗੀ ਸਾਥੀ ਖਿਡਾਰੀਆਂ ਕੋਚਾਂ, ਫਾਦਰ ਜ਼ੋਸਫ ਅਤੇ ਸਿਸਟਰ ਪ੍ਰਿਯਾ ਹਰ ਤਰ੍ਹਾਂ ਦਾ ਸਹਿਯੋਗ ਤੇ ਸੰਭਵ ਸਹਾਇਤਾ ਪ੍ਰਦਾਨ ਕਰਦੇ ਹਨ।