ਪੁਲਿਸ ਵਲੋ ਮਾਲਕ ਦੀ ਗੱਡੀ ਵਿੱਚੋ ਦੋ ਲੱਖ ਤੋ ਵੱਧ ਨਗਦੀ ਚੋਰੀ ਕਰਨ ਵਾਲਾ ਡਰਾਈਵਰ ਨਗਦੀ ਸਮੇਤ ਕਾਬੂ

4674032
Total views : 5504917

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

 ਇੰਸਪੈਕਟਰ ਰਾਜਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਸਰਵਣ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਕਾਰ ਵਿੱਚੋਂ ਬੈਗ ਚੌਰੀ ਕਰਨ ਵਾਲੇ ਦੋਸ਼ੀ ਕਾਰ ਦੇ ਡਰਾਈਵਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾਂ ਮੁਦੱਈ ਸੰਦੀਪ ਕੁਮਾਰ ਬਜ਼ਾਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਸ੍ਰੀ ਸੱਚਦਾਨੰਦ ਐਗਰੋ, ਇੰਡਸਟਰੀ ਰੋਪੜ ਵਿੱਚ ਮਾਰਕੀਟਿੰਗ ਰਿਕਵਰੀ ਦੇ ਲੈਣ ਦੇਣ ਦਾ ਕੰਮ ਕਰਦਾ ਹੈ ਤੇ ਉਹ ਤੇ ਉਸਦਾ ਡਰਾਇਵਰ ਲਖਬੀਰ ਸਿੰਘ ਅਤੇ ਸਾਹਿਲ ਜੈਨ ਆਪਣੀ ਗੱਡੀ ਐਕਸ.ਯੂ.ਵੀ ਤੇ ਸਵਾਰ ਹੋ ਕੇ ਵੱਖ-ਵੱਖ ਜਿਲ੍ਹਿਆਂ ਤੋਂ ਰਿਕਵਰੀ ਕਰਕੇ ਅੰਮ੍ਰਿਤਸਰ ਆਏ ਸੀ ਤੇ ਰਿਕਵਰੀ ਦੀ ਰਕਮ ਗੱਡੀ ਵਿੱਚ ਸੀ ਤੇ ਡਰਾਇਵਰ ਨੂੰ ਗੱਡੀ ਮਹਾਂ ਸਿੰਘ ਗੇਟ ਲਗਾਉਂਣ ਦਾ ਕਹਿ ਕੇ ਉਹ ਤੇ ਸਾਹਿਲ ਜੈਨ ਚੀਲ ਮੰਡੀ ਵਿੱਖੇ ਰਿਕਵਰੀ ਕਰਨ ਚਲੇ ਗਏ।

ਜਦੋਂ ਵਾਪਸ ਆਏ ਤਾਂ ਡਰਾਇਵਰ ਲਖਬੀਰ ਸਿੰਘ ਨੇ ਦੱਸਿਆ ਕਿ ਮੈਂ ਦਵਾਈ ਲੈਣ ਗਿਆ ਸੀ ਤਾਂ ਜਦੋਂ ਵਾਪਸ ਆ ਕੇ ਦੇਖਿਆ ਤਾਂ ਗੱਡੀ ਵਿੱਚੋਂ ਪੈਸਿਆ ਵਾਲਾ ਬੈਗ ਚੋਰੀ ਹੋ ਗਿਆ ਹੈ। ਜਿਸਤੇ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਤੇ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਇਹ ਪਾਇਆ ਕਿ ਕਾਰ ਦੇ ਡਰਾਇਵਰ ਲਖਬੀਰ ਸਿੰਘ ਉਰਫ਼ ਲੱਖਾ ਪੁੱਤਰ ਜੋਗਾ ਸਿੰਘ ਵਾਸੀ ਕਿਰਾਏਦਾਰ ਨਿਊ ਗੋਬਿੰਦ ਸਿੰਘ ਨਗਰ,ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬਲਖਬੀਰ ਸਿੰਘ ਵੱਲੋਂ ਹੀ ਕਾਰ ਵਿੱਚੋਂ ਪੈਸਿਆ ਵਾਲਾ ਬੈਗ ਚੋਰੀ ਕੀਤਾ ਗਿਆ ਸੀ। 

Share this News